ਨਵੀਂ ਦਿੱਲੀ: ਅੱਜ ਦੀ ਦੁਨੀਆ ਕਾਫ਼ੀ ਵਿਅਸਤ ਹੁੰਦੀ ਜਾ ਰਹੀ ਹੈ ਉਨ੍ਹਾਂ ਨੂੰ ਸਿਰਫ ਆਪਣੇ ਦਫਤਰ, ਘਰ, ਖਾਸ ਦੋਸਤ ਤੇ ਕੰਮ ਦੀ ਹੀ ਚਿੰਤਾ ਰਹਿੰਦੀ ਹੈ ਅਤੇ ਉਨ੍ਹਾਂ ਵਿੱਚ ਹੀ ਸਮਾਂ ਗੁਜ਼ਰ ਜਾਂਦਾ ਹੈ। ਹਾਲਾਂਕਿ, ਅਜਿਹਾ ਸਮਾਂ ਵੀ ਆਉਂਦਾ ਹੈ ਜਦੋਂ ਤੁਸੀ ਕਿਸੇ ਕਾਨੂੰਨੀ ਪਚੜੇ ਵਿੱਚ ਫਸ ਜਾਂਦੇ ਹੋ ਤੇ ਉਦੋਂ ਤੁਹਾਨੂੰ ਆਪਣੇ ਹੱਕ ਦੀ ਆਵਾਜ਼ ਲਈ ਕਿਸੇ ਵਕੀਲ ਜਾਂ ਕਿਸੇ ਹੋਰ ਦੀ ਸਹਾਇਤਾ ਲੈਣੀ ਪੈਂਦੀ ਹੈ ਜਿਸਨੂੰ ਕਾਨੂੰਨ ਵਾਰੇ ਵਿੱਚ ਜਾਣਕਾਰੀ ਹੋਵੇ। ਆਮ ਆਦਮੀ ਦੇ ਜਿਹੜੇ 5 ਅਜਿਹੇ ਅਧਿਕਾਰ ਹਨ ਜਿਹੜੇ ਆਮ ਨੇ ਉਨ੍ਹਾਂ ਵਾਰੇ ਤੁਹਾਨੂੰ ਜ਼ਰੂਰ ਜਾਣਕਾਰੀ ਹੋਣੀ ਚਾਹੀਦੀ ਹੈ। ਤੁਸੀ ਇਨ੍ਹਾਂ ਅਧਿਕਾਰਾਂ ਦੀ ਵਜ੍ਹਾ ਕਾਰਨ ਛੋਟੀ-ਛੋਟੀ ਚੀਜਾਂ ਨਾਲ ਖੁਦ ਹੀ ਡਿਲ ਕਰ ਸਕਦੇ ਹੋ।
ਲਿਵ-ਇਨ ਰਿਲੇਸ਼ਨ
ਵੈਸੇ ਤਾਂ ਸਾਡਾ ਸਮਾਜ ਲਿਵ ਇਨ ਰਿਲੇਸ਼ਨਸ਼ਿਪ ਨੂੰ ਇਸ ਤਰ੍ਹਾਂ ਵੇਖਦਾ ਹੈ, ਜਿਵੇਂ ਕਿ ਕੋਈ ਵੱਡਾ ਗੁਨਾਹ ਹੋਵੇ। ਹਾਲਾਂਕਿ , ਇਹ ਕਾਨੂੰਨੀ ਤੌਰ ਉੱਤੇ ਕੋਈ ਦੋਸ਼ ਨਹੀਂ ਹੈ। ਇਸ ਦਾ ਇੱਕ ਵੈਧਾਨਿਕ ਵੀ ਹੈ ਇਸ ਵਿੱਚ ਇੱਕ ਗੱਲ ਹੋਰ ਮਹੱਤਵਪੂਰਣ ਹੈ ਤੇ ਉਹ ਇਹ ਕਿ ਇਸ ਤਰ੍ਹਾਂ ਦੇ ਸਬੰਧ ਦੌਰਾਨ ਜੇਕਰ ਕੋਈ ਬੱਚਾ ਪੈਦਾ ਹੁੰਦਾ ਹੈ ਤਾਂ ਉਸ ਦੇ ਮਾਤਾ- ਪਿਤਾ ਦੀ ਜ਼ਾਇਦਾਦ ‘ਚ ਪੂਰਾ ਅਧਿਕਾਰ ਹੋਵੇਗਾ।
- Advertisement -
ਗੈਸ ਸਿਲੰਡਰ ਘਟਨਾ
ਤੁਹਾਨੂੰ ਇਸ ਗੱਲ ਦੀ ਵੀ ਜਾਣਕਾਰੀ ਹੋਣੀ ਜ਼ਰੂਰੀ ਹੈ ਕਿ ਖਾਣਾ ਬਣਾਉਂਦੇ ਸਮੇਂ ਜਾਂ ਕਿਸੇ ਵੀ ਕਾਰਨ ਤੁਹਾਡੀ ਰਸੋਈ ਗੈਸ ਸਲੰਡਰ ‘ਚ ਅੱਗ ਲੱਗ ਜਾਂਦੀ ਹੈ ਤੇ ਉਸ ‘ਚ ਧਮਾਕਾ ਹੋ ਜਾਂਦਾ ਹੈ ਤਾਂ ਇਸ ਦੇ ਲਈ ਤੁਸੀ ਲਗਭਗ 40 ਲੱਖ ਤੱਕ ਦੇ ਹਰਜ਼ਾਨੇ ਦੀ ਮੰਗ ਕਰ ਸਕਦੇ ਹੋ।
ਔਰਤਾਂ ਦੀ ਗ੍ਰਿਫਤਾਰੀ ‘ਤੇ ਅਧਿਕਾਰ
ਔਰਤਾਂ ਦੀ ਗ੍ਰਿਫਤਾਰੀ ‘ਤੇ ਇੱਕ ਵੱਖਰਾ ਨਿਯਮ ਬਣਾਇਆ ਗਿਆ ਹੈ ਜਿਸ ਵਿੱਚ ਮਹਿਲਾ ਨੂੰ ਪੁਲਿਸ ਸਟੇਸ਼ਨ ਤੱਕ ਲੈ ਕੇ ਜਾਣ ਲਈ ਸਿਰਫ ਕੋਈ ਮਹਿਲਾ ਪੁਲਿਸ ਹੀ ਉਸਨੂੰ ਗ੍ਰਿਫਤਾਰ ਕਰ ਸਕਦੀ ਹੈ ਬਿਨ੍ਹਾਂ ਮਹਿਲਾ ਪੁਲਿਸ ਦੇ ਗ੍ਰਿਫਤਾਰੀ ਨਹੀਂ ਹੋ ਸਕਦੀ। ਜੇਕਰ ਕੋਈ ਪੁਲਿਸ ਅਧਿਕਾਰੀ ਕਿਸੇ ਮਹਿਲਾ ਨੂੰ ਬਿਨ੍ਹਾਂ ਮਹਿਲਾ ਪੁਲਿਸ ਦੇ ਗ੍ਰਿਫਤਾਰ ਕਰਦਾ ਹੈ ਤਾਂ ਇਹ ਇੱਕ ਦੋਸ਼ ਦੀ ਸ਼੍ਰੇਣੀ ਵਿੱਚ ਆ ਜਾਂਦਾ ਹੈ। ਇਸਦੇ ਨਾਲ ਹੀ ਕਿਸੇ ਮਹਿਲਾ ਨੂੰ ਸ਼ਾਮ ਦੇ 6 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ।
- Advertisement -
ਸਰੀਰਕ ਸਬੰਧਾਂ ਨੂੰ ਲੈ ਕੇ ਤਲਾਕ ਲੈਣ ਦਾ ਵੀ ਹੈ ਅਧਿਕਾਰ
ਪਤਨੀ ਅਤੇ ਪਤੀ ਦੇ ਵਿੱਚ ਸਰੀਰਕ ਸਬੰਧਾਂ ਨੂੰ ਲੈ ਕੇ ਜੇਕਰ ਸਭ ਠੀਕ ਨਹੀਂ ਚੱਲ ਰਿਹਾ ਹੈ ਤਾਂ ਇਸ ਗੱਲ ‘ਤੇ ਮਹਿਲਾ ਨੂੰ ਆਧਿਕਾਰ ਹੈ ਕਿ ਦੋਵੇਂ ਅਦਾਲਤ ਵਿੱਚ ਜਾਕੇ ਤਲਾਕ ਲੈ ਸਕਦੇ ਹਨ ਤੇ ਇੱਕ – ਦੂੱਜੇ ਤੋਂ ਵੱਖ ਹੋ ਸਕਦੇ ਹਨ।
ਆਵਾਜਾਈ ਨਿਯਮ
ਦੇਸ਼ ਵਿੱਚ ਇਨ੍ਹੀ ਦਿਨੀਂ ਟਰੈਫਿਕ ਨਿਯਮ ਨੂੰ ਲੈ ਕੇ ਹਾਹਾਕਾਰ ਹੈ। ਚਲਾਣ ਦੀ ਰਾਸ਼ੀ ਵਧਾ ਦਿੱਤੀ ਗਈ ਹੈ ਅਤੇ ਇਸਨੂੰ ਲੈ ਕੇ ਸਭ ਸਾਵਧਾਨੀ ਵੀ ਵਰਤ ਰਹੇ ਹਨ । ਹਾਲਾਂਕਿ , ਕੁੱਝ ਭਾਰੀ ਚਲਾਣ ਕੱਟੇ ਜਾ ਚੁੱਕੇ ਹਨ ਤਾਂ ਅਜਿਹੇ ਵਿੱਚ ਕਈ ਵਾਰ ਲੋਕਾਂ ਨੂੰ ਆਵਾਜਾਈ ਨਿਯਮਾਂ ‘ਚ ਆਉਣ ਵਾਲੇ ਇਸ ਨਿਯਮ ਨੂੰ ਜਾਨਣਾ ਜਰੂਰੀ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਤੁਹਾਡਾ ਦਿਨ ਵਿੱਚ ਸਿਰਫ ਇੱਕ ਹੀ ਵਾਰ ਚਲਾਣ ਕੱਟਿਆ ਜਾ ਸਕਦਾ ਹੈ ।