ਟਾਂਡਾ : ਅੱਜ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਟਾਂਡਾ ‘ਚ ਤਿੰਨ ਨਕਾਬਪੋਸ਼ ਲੁਟੇਰਿਆ ਨੇ ਪਿੰਡ ਗਿਲਜੀਆਂ ‘ਚ ਸਥਿਤ ਇੰਡੀਅਨ ਓਵਰਸੀਜ਼ ਬੈਂਕ ਅੰਦਰ ਦਿਨ ਦਿਹਾੜੇ ਬੈਂਕ ਡਕੈਤੀ ਦੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ। ਦੀ ਖਬਰ ਸਾਹਮਣੇ ਆਈ ਹੈ। ਨਕਾਬਪੋਸ਼ ਲੁਟੇਰੇ ਪਿਸਤੌਲ ਦੀ ਨੋਕ ‘ਤੇ ਕੈਸ਼ੀਅਰ ਕੋਲੋਂ 11 ਲੱਖ ਰੁਪਏ ਦੀ ਨਗਦੀ ਲੈ ਕੇ ਫਰਾਰ ਹੋ ਗਏ।
ਅੱਜ ਸਵੇਰੇ 11 ਵਜੇ ਤਿੰਨ ਨਕਾਬਪੋਸ਼ ਬੈਂਕ ਅੰਦਰ ਦਾਖਲ ਹੋ ਕੇ ਚੈੱਕ ਕਲੀਅਰ ਕਰਵਾਉਣ ਦੇ ਬਹਾਨੇ ਕੈਸ਼ੀਅਰ ਕੋਲ ਗਏ ਅਤੇ ਕੈਸ਼ੀਅਰ ਦੇ ਕੰਨ ਤੇ ਪਿਸਤੌਲ ਰੱਖ ਕੇ ਬੈਂਕ ਅੰਦਰ ਪਏ ਕਰੀਬ 11 ਲੱਖ ਰੁਪਏ ਲੁੱਟ ਕੇ ਮੌਕੇ ‘ਤੇ ਫ਼ਰਾਰ ਹੋ ਗਏ। ਇਸ ਘਟਨਾ ਸਮੇਂ ਉਕਤ ਬੈਂਕ ਦਾ ਮੈਨੇਜਰ ਕਿਸੇ ਕੰਮ ਤੋਂ ਬੈਂਕ ਦੇ ਬਾਹਰ ਗਿਆ ਹੋਇਆ ਸੀ ਅਤੇ ਨਾ ਹੀ ਬੈਂਕ ‘ਚ ਸੁਰੱਖਿਆ ਗਾਰਡ ਮੌਜੂਦ ਸੀ।
ਉਕਤ ਘਟਨਾ ਦੀ ਜਾਣਕਾਰੀ ਮਿਲਦੇ ਹੀ ਡੀ.ਐੱਸ.ਪੀ ਟਾਂਡਾ ਦਲਜੀਤ ਸਿੰਘ ਖੱਖ ਅਤੇ ਐੱਸ.ਐੱਚ.ਓ. ਬਿਕਰਮ ਸਿੰਘ ਮੌਕੇ ‘ਤੇ ਪਹੁੰਚੇ। ਜਿਸ ਤੋਂ ਬਾਅਦ ਪੁਲਿਸ ਨੇ ਬੈਂਕ ਅੰਦਰ ਲੱਗੇ ਸੀ.ਸੀ.ਟੀ.ਵੀ. ਫੁਟੇਜ ਦੀ ਮਦਦ ਨਾਲ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।