ਤਾਮਿਲਨਾਡੂ ਦੇ ਕ੍ਰਿਸ਼ਨਾਗਿਰੀ ‘ਚ ਭੀੜ ਦੇ ਹਮਲੇ ‘ਚ ਫੌਜ ਦੇ ਇਕ ਜਵਾਨ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਡੀਐਮਕੇ ਕਾਰਪੋਰੇਟਰ ਦੀ ਅਗਵਾਈ ਵਾਲੀ ਭੀੜ ਨੇ ਫੌਜ ਦੇ ਜਵਾਨਾਂ ‘ਤੇ ਹਮਲਾ ਕਰ ਦਿੱਤਾ। ਪਾਣੀ ਵਾਲੀ ਟੈਂਕੀ ‘ਤੇ ਕੱਪੜੇ ਧੋਣ ਨੂੰ ਲੈ ਕੇ ਉਨ੍ਹਾਂ ਵਿਚਾਲੇ ਬਹਿਸ ਹੋ ਗਈ। ਪੁਲਿਸ ਇਸ ਮਾਮਲੇ ਵਿੱਚ ਡੀਐਮਕੇ ਦੇ ਇੱਕ ਕਾਰਪੋਰੇਟਰ ਦੀ ਤਲਾਸ਼ ਕਰ ਰਹੀ ਹੈ।
ਰਿਪੋਰਟ ਮੁਤਾਬਕ ਮਾਮਲਾ 8 ਫਰਵਰੀ ਦਾ ਹੈ। ਪੋਚਮਪੱਲੀ ਦੇ ਰਹਿਣ ਵਾਲੇ 29 ਸਾਲਾ ਪ੍ਰਭੂ ਫੌਜ ਵਿੱਚ ਸਿਪਾਹੀ ਸਨ ਅਤੇ ਜੰਮੂ-ਕਸ਼ਮੀਰ ਵਿੱਚ ਵੀ ਸੇਵਾ ਨਿਭਾ ਚੁੱਕੇ ਹਨ। ਪਾਣੀ ਦੀ ਟੈਂਕੀ ‘ਤੇ ਕੱਪੜੇ ਧੋਣ ਨੂੰ ਲੈ ਕੇ ਡੀਐਮਕੇ ਦੇ 50 ਸਾਲਾ ਕਾਰਪੋਰੇਟਰ ਨਾਲ ਉਨ੍ਹਾਂ ਦੀ ਬਹਿਸ ਹੋ ਗਈ। ਇਸ ਘਟਨਾ ਤੋਂ ਗੁੱਸੇ ‘ਚ ਆਏ ਕੌਂਸਲਰ ਨੇ ਉਸੇ ਰਾਤ ਆਪਣੇ ਸਮਰਥਕਾਂ ਨਾਲ ਮਿਲ ਕੇ ਕਥਿਤ ਤੌਰ ‘ਤੇ ਪ੍ਰਭੂ ‘ਤੇ ਹਮਲਾ ਕਰ ਦਿੱਤਾ।
ਗੰਭੀਰ ਰੂਪ ‘ਚ ਜ਼ਖਮੀ ਪ੍ਰਭੂ ਦਾ ਨਿੱਜੀ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ, ਜਿੱਥੇ ਮੰਗਲਵਾਰ ਸ਼ਾਮ ਉਸ ਦੀ ਮੌਤ ਹੋ ਗਈ। ਇਸ ਮਾਮਲੇ ਵਿੱਚ ਨਗਰਸਪੱਤੀ ਪੁਲੀਸ ਨੇ ਕਤਲ ਦਾ ਕੇਸ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਹਮਲਾ ਕਰਨ ਵਾਲੇ 9 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।