ਨਵੀਂ ਦਿੱਲੀ :- ਭਾਰਤ ਤੇ ਚੀਨ ਵਿਚਾਲੇ ਤਣਾਅ ਘੱਟ ਕਰਨ ਦੀ ਲੜੀ ’ਚ ਅੱਜ ਸਵੇਰੇ ਗੱਲਬਾਤ ਕੀਤੀ ਜਾਵੇਗੀ। ਅੱਜ ਹੋਣ ਵਾਲੀ ਗੱਲਬਾਤ ’ਚ ਗੋਗਰਾ, ਹੌਟ ਸਪਰਿੰਗਸ ਤੇ ਡੇਪਸਾਂਗ ਪਲੇਨ ਸਣੇ ਕਈ ਪੁਆਇੰਟਾਂ ਨੂੰ ਲੈ ਕੇ ਚਰਚਾ ਹੋਵੇਗੀ।
ਦੱਸ ਦਈਏ ਇਸ ਲੜੀ ’ਚ ਦੋਵੇਂ ਪੱਖਾਂ ਵਿਚਾਲੇ ਕਈ ਦੌਰ ਕਮਾਂਡਰ ਪੱਧਰ ਦੀ ਗੱਲਬਾਤ ਹੋ ਚੁੱਕੀ ਹੈ। ਇਸ ਲੜੀ ’ਚ ਅੱਜ ਸ਼ਨੀਵਾਰ ਸਵੇਰੇ ਦਸਵੇਂ ਰਾਉਂਡ ਦੀ ਗੱਲਬਾਤ ਹੋਵੇਗੀ।