ਈਰਾਨ ਨਾਲ ਗੱਲਬਾਤ ਚੱਲ ਰਹੀ ਹੈ, ਜਿਸਦਾ ਉਦੇਸ਼ ਹੋਰਮੁਜ਼ ਤੋਂ ਭਾਰਤੀ ਜਹਾਜ਼ਾਂ ਨੂੰ ਵਾਪਿਸ ਲਿਆਉਣਾ: ਰਣਧੀਰ ਜੈਸਵਾਲ

Global Team
2 Min Read

ਨਿਊਜ਼ ਡੈਸਕ: ਵਿਦੇਸ਼ ਮੰਤਰਾਲੇ (MEA) ਦੇ ਬੁਲਾਰੇ ਰਣਧੀਰ ਜੈਸਵਾਲ ਨੇ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਸੰਕਟ ਬਾਰੇ ਮੀਡੀਆ ਨੂੰ ਸੰਬੋਧਨ ਕੀਤਾ ਹੈ। ਉਨ੍ਹਾਂ ਕਿਹਾ ਈਰਾਨ ਅਤੇ ਹੋਰ ਦੇਸ਼ਾਂ ਨਾਲ ਗੱਲਬਾਤ ਜਾਰੀ ਹੈ। ਉਨ੍ਹਾਂ ਅੱਗੇ ਕਿਹਾ ਕਿ ਹੋਰਮੁਜ਼ ਜਲਡਮਰੂ ਤੋਂ ਭਾਰਤੀ ਜਹਾਜ਼ਾਂ ਨੂੰ ਵਾਪਿਸ ਲਿਆਉਣਾ ਪਹਿਲੀ ਤਰਜੀਹ ਹੈ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ, “ਅਸੀਂ ਈਰਾਨ ਅਤੇ ਹੋਰ ਦੇਸ਼ਾਂ ਨਾਲ ਆਪਣੀ ਗੱਲਬਾਤ ਜਾਰੀ ਰੱਖ ਰਹੇ ਹਾਂ। ਜਿਵੇਂ ਕਿ ਸਾਡੇ ਵਿਸ਼ੇਸ਼ ਸਕੱਤਰ ਨੇ ਦੱਸਿਆ, ਕਈ ਜਹਾਜ਼ ਅਜੇ ਵੀ ਹੋਰਮੁਜ਼ ਸਟ੍ਰੇਟ ਖੇਤਰ ਵਿੱਚ ਹਨ। ਸਾਡਾ ਇਰਾਦਾ ਈਰਾਨ ਅਤੇ ਹੋਰ ਦੇਸ਼ਾਂ ਨਾਲ ਮਿਲ ਕੇ ਇਨ੍ਹਾਂ ਜਹਾਜ਼ਾਂ ਨੂੰ ਸੁਰੱਖਿਅਤ ਵਾਪਿਸ ਲਿਆਉਣ ਦਾ ਹੈ।ਇਹ ਸਾਡਾ ਉਦੇਸ਼ ਹੈ, ਅਤੇ ਇਸ ਮੁੱਦੇ ‘ਤੇ ਚਰਚਾਵਾਂ ਜਾਰੀ ਹਨ। ਅਸੀਂ ਮਨੁੱਖੀ ਸਹਾਇਤਾ ਸੰਬੰਧੀ ਈਰਾਨ ਨਾਲ ਕਈ ਮੁੱਦਿਆਂ ‘ਤੇ ਵੀ ਚਰਚਾ ਕਰ ਰਹੇ ਹਾਂ।

ਰਣਧੀਰ ਜੈਸਵਾਲ ਨੇ ਕਿਹਾ ਅਸੀਂ ਬ੍ਰਿਕਸ ਦੀ ਪ੍ਰਧਾਨਗੀ ਸੰਭਾਲਦੇ ਹਾਂ। ਬ੍ਰਿਕਸ ਆਪਸੀ ਸਹਿਮਤੀ ਦੇ ਆਧਾਰ ‘ਤੇ ਕੰਮ ਕਰਦਾ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ, ਚੱਲ ਰਹੇ ਟਕਰਾਅ ਵਿੱਚ ਇਸ ਸਮੇਂ ਕਈ ਬ੍ਰਿਕਸ ਮੈਂਬਰ ਸ਼ਾਮਲ ਹਨ ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment