ਕਾਬੁਲ : ਤਾਲਿਬਾਨ ਅਫ਼ਗਾਨਿਸਤਾਨ ਦਾ ਨਾਂ ਬਦਲਣ ਦੇ ਨਾਲ ਹੀ ਹੁਣ ਪਾਸਪੋਰਟ ਤੇ ਰਾਸ਼ਟਰੀ ਪਛਾਣ ਪੱਤਰ ਵੀ ਬਦਲਣ ਜਾ ਰਿਹਾ ਹੈ। ਤਾਲਿਬਾਨ ਨੇ ਘੋਸ਼ਣਾ ਕੀਤੀ ਹੈ ਕਿ ਉਹ ਪਿਛਲੀ ਸਰਕਾਰ ਦੁਆਰਾ ਜਾਰੀ ਕੀਤੇ ਗਏ ਅਫਗਾਨ ਪਾਸਪੋਰਟ ਅਤੇ ਰਾਸ਼ਟਰੀ ਪਛਾਣ ਪੱਤਰਾਂ ਨੂੰ ਬਦਲਣਗੇ ਅਤੇ ਕਿਹਾ ਕਿ ਦਸਤਾਵੇਜ਼ ਫਿਲਹਾਲ ਵੈਧ ਹੋਣਗੇ।ਤਾਲਿਬਾਨ ਦੇ ਸੂਚਨਾ ਅਤੇ ਸੱਭਿਆਚਾਰ ਦੇ ਉਪ ਮੰਤਰੀ ਅਤੇ ਬੁਲਾਰੇ ਜ਼ਬੀਉੱਲਾਹ ਮੁਜਾਹਿਦ ਨੇ ਦੱਸਿਆ ਕਿ ਨਵੇਂ ਦਸਤਾਵੇਜ਼ਾਂ ’ਤੇ ਹੁਣ ਦੇਸ਼ ਦਾ ਨਾਂ ਇਸਲਾਮਿਕ ਅਮੀਰਾਤ ਆਫ ਅਫ਼ਗਾਨਿਸਤਾਨ ਰੱਖਿਆ ਜਾਵੇਗਾ।ਮੁਜਾਹਿਦ ਨੇ ਇਹ ਵੀ ਕਿਹਾ ਕਿ ਪਿਛਲੀ ਸਰਕਾਰ ਦੁਆਰਾ ਜਾਰੀ ਕੀਤੇ ਗਏ ਦਸਤਾਵੇਜ਼ ਅਜੇ ਵੀ ਦੇਸ਼ ਦੇ ਕਾਨੂੰਨੀ ਦਸਤਾਵੇਜ਼ਾਂ ਦੇ ਰੂਪ ਵਿੱਚ ਵੈਧ ਹਨ।
ਅਫਗਾਨਿਸਤਾਨ ਵਿੱਚ ਪਾਸਪੋਰਟ ਅਤੇ ਰਾਸ਼ਟਰੀ ਸ਼ਨਾਖਤੀ ਕਾਰਡ ਵਿਭਾਗ ਅਜੇ ਵੀ ਬੰਦ ਹਨ ਅਤੇ ਜਿਨ੍ਹਾਂ ਨੇ ਬਾਇਓਮੈਟ੍ਰਿਕਸ ਕੀਤੀ ਹੈ ਉਹ ਹੀ ਇਹ ਦਸਤਾਵੇਜ਼ ਪ੍ਰਾਪਤ ਕਰ ਸਕਦੇ ਹਨ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਬਦੁੱਲ ਕਾਹਰ ਬਲਖੀ ਨੇ ਅਮਰੀਕਾ ਦੇ ਮਨੁੱਖੀ ਸਹਾਇਤਾ ਜਾਰੀ ਰੱਖਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ।