ਤਾਲਿਬਾਨ ਵੱਲੋਂ ਸਾਬਕਾ ਉਪ ਰਾਸ਼ਟਰਪਤੀ ਅਮਰੁੱਲਾਹ ਸਾਲੇਹ ਦੇ ਭਰਾ ਦੀ ਬੇਰਹਿਮੀ ਨਾਲ ਹੱਤਿਆ

TeamGlobalPunjab
2 Min Read

ਕਾਬੁਲ : ਤਾਲਿਬਾਨ ਨੇ ਅਫਗਾਨਿਸਤਾਨ ਦੇ ਸਾਬਕਾ ਉਪ ਰਾਸ਼ਟਰਪਤੀ ਅਮਰੁੱਲਾਹ ਸਾਲੇਹ ਦੇ ਵੱਡੇ ਭਰਾ ਰੋਹੁੱਲਾਹ ਸਾਲੇਹ ਦੀ ਹੱਤਿਆ ਕਰ ਦਿੱਤੀ ਹੈ। ਤਾਲਿਬਾਨ ਸੂਤਰਾਂ ਨੇ ਦਾਅਵਾ ਕੀਤਾ ਕਿ ਰੋਹੁੱਲਾਹ ਸਾਲੇਹ ਪੰਜਸ਼ੀਰ ਘਾਟੀ ਵਿੱਚ ਹੀ ਮਾਰਿਆ ਗਿਆ ਹੈ। ਸੂਤਰਾਂ ਦੀ ਮੰਨੀਏ ਤਾਂ ਰੋਹੁੱਲਾਹ ਨੂੰ ਤਾਲਿਬਾਨ ਦੁਆਰਾ ਤਸੀਹੇ ਦਿੱਤੇ ਜਾਣ ਤੋਂ ਬਾਅਦ ਮਾਰਿਆ ਗਿਆ । ਤਾਲਿਬਾਨ ਦੀ ਦਰਿੰਦਗੀ ਨੂੰ ਇਸੇ ਗੱਲ ਤੋਂ ਸਮਝਿਆ ਜਾ ਸਕਦਾ ਹੈ ਕਿ ਤਾਲਿਬਾਨੀਆਂ ਨੇ ਪਹਿਲਾਂ ਸਾਲੇਹ ਨੂੰ ਕੋੜੇ ਅਤੇ ਬਿਜਲੀ ਦੀਆਂ ਤਾਰਾਂ ਨਾਲ ਕੁੱਟਿਆ, ਫਿਰ ਉਸ ਦਾ ਗਲਾ ਵੱਢ ਦਿੱਤਾ। ਬਾਅਦ ਵਿੱਚ, ਤੜਪਦੇ ਸਲੇਹ ‘ਤੇ ਗੋਲੀਆਂ ਵਰ੍ਹਾ ਕੇ ਉਸਨੂੰ ਮਾਰ ਮੁਕਾਇਆ।

ਦੱਸਿਆ ਜਾ ਰਿਹਾ ਹੈ ਕਿ ਰੋਹੁੱਲਾ ਸਾਲੇਹ ਪੰਜਸੀਰ ਤੋਂ ਕਾਬੁਲ ਜਾ ਰਿਹਾ ਸੀ। ਇਸ ਬਾਰੇ ਤਾਲਿਬਾਨ ਨੂੰ ਪਤਾ ਲਗ ਗਿਆ। ਉਨ੍ਹਾਂ ਨੇ ਰਾਹ ‘ਚ ਸਾਲੇਹ ਨੂੰ ਘੇਰ ਲਿਆ ਤੇ ਉਸਨੂੰ ਬੰਦੀ ਬਣਾ ਲਿਆ ਅਤੇ ਬੇਰਹਿਮੀ ਨਾਲ ਉਸਦੀ ਹੱਤਿਆ ਕਰ ਦਿੱਤੀ। ਹਾਲਾਂਕਿ, ਅਮਰੁੱਲਾਹ ਸਾਲੇਹ ਨੇ ਖੁਦ ਅਜੇ ਤੱਕ ਇਸ ਮਾਮਲੇ ‘ਤੇ ਕੋਈ ਬਿਆਨ ਨਹੀਂ ਦਿੱਤਾ ਹੈ।

ਤਾਲਿਬਾਨ ਨੇ ਪੰਜਸ਼ੀਰ ਦੇ ਉਸ ਸਥਾਨ ਦੀ ਤਸਵੀਰ ਵੀ ਜਾਰੀ ਕੀਤੀ ਹੈ ਜਿੱਥੋਂ ਕੁਝ ਦਿਨ ਪਹਿਲਾਂ ਸਾਬਕਾ ਰਾਸ਼ਟਰਪਤੀ ਅਮਰੁੱਲਾਹ ਸਾਲੇਹ ਨੇ ਵੀਡੀਓ ਜਾਰੀ ਕੀਤੀ ਸੀ। ਅਮਰੁਲਾਹ ਸਾਲੇਹ ਨੇ ਤਾਲਿਬਾਨ ਦੇ ਦਾਅਵਿਆਂ ਦਾ ਖੰਡਨ ਕਰਦੇ ਹੋਏ ਇੱਕ ਵੀਡੀਓ ਜਾਰੀ ਕੀਤਾ ਸੀ ਅਤੇ ਕਿਹਾ ਸੀ ਕਿ ਉਹ ਪੰਜਸ਼ੀਰ ਵਿੱਚ ਮੌਜੂਦ ਹੈ ਅਤੇ ਉਹ ਆਪਣੀ ਮੌਤ ਤੱਕ ਉੱਥੇ ਹੀ ਰਹੇਗਾ।

Share this Article
Leave a comment