ਪੇਟ ‘ਚ ਮੌਜੂਦ ਹਾਨੀਕਾਰਕ ਬੈਕਟੀਰੀਆ ਨੂੰ ਮਾਰਨ ਲਈ ਅਪਣਾਓ ਇਹ ਘਰੇਲੂ ਉਪਚਾਰ, ਹਮੇਸ਼ਾ ਰਹੋਗੇ ਸਿਹਤਮੰਦ

TeamGlobalPunjab
3 Min Read

ਨਿਊਜ਼ ਡੈਸਕ : ਸਾਡੇ ਪੇਟ ‘ਚ ਕਈ ਪ੍ਰਕਾਰ ਦੇ ਬੈਕਟੀਰੀਆ ਮੌਜੂਦ ਹੁੰਦੇ ਹਨ। ਜੇਕਰ ਖਰਾਬ ਭਾਵ ਬੁਰੇ ਬੈਕਟੀਰੀਆ ਜ਼ਿਆਦਾ ਲੰਬੇ ਸਮੇਂ ਤੱਕ ਪੇਟ ‘ਚ ਰਹਿਣ ਤਾਂ ਅਸੀਂ ਕਈ ਪ੍ਰਕਾਰ ਦੀਆਂ ਬਿਮਾਰੀਆਂ ਦੀ ਲਪੇਟ ‘ਚ ਆ ਸਕਦੇ ਹਾਂ। ਇਨ੍ਹਾਂ ‘ਚੋਂ ਕਈ ਬੈਕਟੀਰੀਆ ਸਾਡੀ ਸਿਹਤ ਲਈ ਫਾਇਦੇਮੰਦ ਹੁੰਦੇ ਹਨ ਅਤੇ ਕੁਝ ਬੈਕਟੀਰੀਆ ਸਾਡੀ ਸਿਹਤ ਲਈ ਹਾਨੀਕਾਰਕ ਸਾਬਿਤ ਹੋ ਸਕਦੇ ਹਨ। ਇਸ ਲਈ ਇਨ੍ਹਾਂ ਖਰਾਬ ਜਾਂ ਹਾਨੀਕਾਰਕ ਬੈਕਟੀਰੀਆ ਨੂੰ ਸਮੇਂ ਸਮੇਂ ‘ਤੇ ਪੇਟ ‘ਚੋਂ ਖਤਮ ਕਰਨਾ ਬਹੁਤ ਜ਼ਰੂਰੀ ਹੈ। ਜਦੋਂ ਹਾਨੀਕਾਰਕ ਬੈਕਟੀਰੀਆ ਪੇਟ ਵਿਚ ਲੰਬੇ ਸਮੇਂ ਲਈ ਮੌਜੂਦ ਰਹਿੰਦੇ ਹਨ, ਤਦ ਸਾਨੂੰ ਬਾਰ ਬਾਰ ਥੁੱਕਣ ਦੀ ਸਮੱਸਿਆ ਵੀ ਪੇਸ਼ ਆਉਂਦੀ ਹੈ। ਇੱਕ ਘਰੇਲੂ ਨੁਸਖੇ ਨਾਲ ਇਨ੍ਹਾਂ ਹਾਨੀਕਾਰਕ ਬੈਕਟੀਰੀਆ ਨੂੰ ਆਸਾਨੀ ਨਾਲ ਪੇਟ ‘ਚੋਂ ਖਤਮ ਕੀਤਾ ਜਾ ਸਕਦਾ ਹੈ। ਘਰੇਲੂ ਨੁਸਖੇ ਤੋਂ ਪਹਿਲਾਂ ਜਾਣਦੇ ਹਾਂ ਪੇਟ ‘ਚ ਮੌਜੂਦ ਬੈਕਟੀਰੀਆ ਬਾਰੇ…

ਮਨੁੱਖੀ ਪੇਟ ‘ਚ ਫਰਮਿਕਯੂਟਸ, ਬੈਕਟੀਰਾਈਡਜ਼, ਐਕਟਿਨੋਬੈਕਟੀਰੀਆ ਅਤੇ ਪ੍ਰੋਟੋਬੈਕਟੀਰੀਆ ਮੁੱਖ ਤੌਰ ‘ਤੇ ਪਾਏ ਜਾਂਦੇ ਹਨ। ਇਹ ਸਾਰੇ ਬੈਕਟੀਰੀਆ ਸਾਡੇ ਪੇਟ ਲਈ ਕਾਫੀ ਫਾਇਦੇਮੰਦ ਮੰਨੇ ਜਾਂਦੇ ਹਨ। ਇਸ ਤੋਂ ਇਲਾਵਾ ਪੇਟ ਵਿਚ ਕੁਝ ਹਾਨੀਕਾਰਕ ਪਰਜੀਵੀ ਵੀ ਪਾਏ ਜਾਂਦੇ ਹਨ, ਜੋ ਪਾਚਣ ਨੂੰ ਨੁਕਸਾਨ ਪਹੁੰਚਾਉਂਦੇ ਹਨ ਅਤੇ ਸਾਡੇ ਸਰੀਰ ਲਈ ਜ਼ਰੂਰੀ ਪੌਸ਼ਟਿਕ ਤੱਤਾਂ ਨੂੰ ਵੀ ਖਾ ਜਾਂਦੇ ਹਨ। ਜਿਸ ਕਾਰਨ ਸਾਡੇ ਸਰੀਰ ਵਿਚ ਕੁਝ ਬੀਮਾਰੀਆਂ ਦਾ ਖਤਰਾ ਵੀ ਵੱਧ ਜਾਂਦਾ ਹੈ।

ਘਰੇਲੂ ਨੁਸਖਾ

ਪੇਟ ਵਿਚ ਮੌਜੂਦ ਹਾਨੀਕਾਰਕ ਬੈਕਟੀਰੀਆ ਨੂੰ ਮਾਰਨ ਲਈ ਇੱਕ ਆਸਾਨ ਘਰੇਲੂ ਉਪਚਾਰ ਦੀ ਵਰਤੋਂ ਕੀਤੀ ਜਾ ਸਕਦੀ ਹੈ ਜੋ ਕਿ ਨਿੰਬੂ ਨਾਲ ਤਿਆਰ ਕੀਤਾ ਜਾ ਸਕਦਾ ਹੈ। ਨਿੰਬੂ ਇਕ ਅਜਿਹਾ ਪਦਾਰਥ ਹੈ ਜਿਹੜਾ ਸਾਨੂੰ ਅਸਾਨੀ ਨਾਲ ਮਿਲ ਸਕਦਾ ਹੈ। ਜ਼ਿਆਦਾਤਰ ਲੋਕਾਂ ਵੱਲੋਂ ਨਿੰਬੂ ਦਾ ਸੇਵਨ ਵੀ ਕੀਤਾ ਜਾਂਦਾ ਹੈ। ਨਿੰਬੂ ਪੌਸ਼ਟਿਕ ਤੱਤਾਂ ਦੇ ਨਾਲ-ਨਾਲ ਵਿਟਾਮਿਨ-ਸੀ ਅਤੇ ਸਿਟਰਿਕ ਐਸਿਡ ਦਾ ਇੱਕ ਮੁੱਖ ਸਰੋਤ ਹੈ। ਇਹੀ ਕਾਰਨ ਹੈ ਕਿ ਨਿੰਬੂ ਪੇਟ ਵਿਚ ਮੌਜੂਦ ਹਾਨੀਕਾਰਕ ਬੈਕਟੀਰੀਆ ਨੂੰ ਮਾਰਨ ਲਈ ਕਾਰਗਰ ਹੁੰਦਾ ਹੈ।

- Advertisement -

How To Make Lemon Juice | Summer Special Nimbu Pani Preparation ...

ਇਸਤੇਮਾਲ ਕਰਨ ਦੀ ਵਿਧੀ

ਪੇਟ ‘ਚ ਮੌਜੂਦ ਹਾਨੀਕਾਰਕ ਬੈਕਟੀਰੀਆ ਨੂੰ ਮਾਰਨ ਲਈ ਸਭ ਤੋਂ ਪਹਿਲਾਂ ਨਿੰਬੂ ਨੂੰ ਕੱਟੋ ਅਤੇ ਇਸ ਦਾ ਰਸ ਚੰਗੀ ਤਰ੍ਹਾਂ ਕੱਢ ਲਵੋ। ਹੁਣ ਇਕ ਗਲਾਸ ਪਾਣੀ ਲਓ ਅਤੇ ਇਸ ਵਿਚ ਨਿੰਬੂ ਦਾ ਰਸ ਅਤੇ ਇਕ ਚੁਟਕੀ ਨਮਕ ਚੰਗੀ ਤਰ੍ਹਾਂ ਮਿਲਾਓ। ਹੁਣ ਤਿਆਰ ਹੋਏ ਘੋਲ ਦਾ ਸੇਵਨ ਕਰੋ। ਨਿੰਬੂ ‘ਚ ਮੌਜੂਦ ਐਂਟੀਬੈਕਟੀਰੀਅਲ ਗੁਣ ਅਤੇ ਸਾਇਟ੍ਰਿਕ ਐਸਿਡ ਹਾਨੀਕਾਰਕ ਬੈਕਟੀਰੀਆ ਨੂੰ ਪੇਟ ‘ਚੋਂ ਖਤਮ ਕਰ ਦਿੰਦੇ ਹਨ। ਇਸ ਡਰਿੰਕ ਨੂੰ ਹਫ਼ਤੇ ਵਿੱਚ ਘੱਟੋ ਘੱਟ 2 ਵਾਰ ਪੀਓ। ਕੁਝ ਦਿਨਾਂ ਇਸ ਡ੍ਰਿੰਕ ਦਾ ਸੇਵਨ ਕਰਨ ਨਾਲ ਪੇਟ ‘ਚ ਹਲਕਾ-ਪਣ ਮਹਿਸੂਸ ਕਰੋਗੇ।

Lemon Sharbat Recipe - Hakeem Muhammad SarfrazDisclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.

Share this Article
Leave a comment