ਦੁਨੀਆ ਦੀ ਪਹਿਲੀ ਆਡੀਓ ਕੈਸਿਟ ਬਣਾਉਣ ਵਾਲੇ ਡੱਚ ਇੰਜੀਨੀਅਰ ਦਾ ਹੋਇਆ ਦੇਹਾਂਤ

TeamGlobalPunjab
1 Min Read

ਨਿਊਜ਼ ਡੈਸਕ :- ਦੁਨੀਆ ਦੀ ਪਹਿਲੀ ਆਡੀਓ ਕੈਸਿਟ ਬਣਾਉਣ ਵਾਲੇ ਡੱਚ ਇੰਜੀਨੀਅਰ ਲੌਊ ਓਟੈਂਸ ਦੀ 94 ਸਾਲ ਦੀ ਉਮਰ ‘ਚ ਮੌਤ ਹੋ ਗਈ। ਉਨ੍ਹਾਂ ਨੇ ਨੀਦਰਲੈਂਡਜ਼ ਦੇ ਆਪਣੇ ਹੋਮ ਟਾਉਨ ਡਾਈਜਲ ‘ਚ ਆਖਰੀ ਸਾਹ ਲਏ।

ਓਟੈਂਸ ਨੇ ਕੰਪੈਕਟ ਡਿਸਕ ਵਿਕਸਿਤ ਕਰਨ ‘ਚ ਇਸ ਦੀ ਕੰਪਨੀ ਦੀ ਮਦਦ ਵੀ ਕੀਤੀ ਸੀ। ਓਟੈਂਸ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਤੋਂ ਬਾਅਦ ਸਾਲ 1952 ‘ਚ ਫਿਲਿਪਸ ਕੰਪਨੀ ਨਾਲ ਜੁੜ ਗਏ ਸਨ ਤੇ ਉਹ ਨੀਦਰਲੈਂਡ ਦੀ ਇਸ ਕੰਪਨੀ ਦੇ ਉਤਪਾਦਕ ਮੁਖੀ ਸਨ।

ਇਸ ਅਹੁਦੇ ‘ਤੇ ਰਹਿੰਦਿਆਂ ਓਟੈਂਸ ਨੇ ਟੇਪ ਰਿਕਾਰਡਰ ਦੇ ਬਦਲ ਵਜੋਂ ਆਡੀਓ ਕੈਸਿਟ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ। ਓਟੈਂਸ ਦਾ ਇਹ ਸਿੱਧਾ ਮਕਸਦ ਸੀ ਕਿ ਲੋਕ ਆਸਾਨੀ ਨਾਲ ਸੰਗੀਤ ਦਾ ਆਨੰਦ ਲੈ ਸਕਣ। ਨੀਦਰਲੈਂਡ ਦੇ ਐਂਧੋਵੇਨ ਸ਼ਹਿਰ ‘ਚ ਸਥਿਤ ਫਿਲਿਪਸ ਮਿਊਜ਼ੀਅਮ ਦੇ ਡਾਇਰੈਕਟਰ ਓਲਗਾ ਕੂਲੇਨ ਨੇ ਕਿਹਾ, ਓਟੈਂਸ ਨੇ ਬੀਤੀ ਸਦੀ ਦੇ ਛੇਵੇਂ ਦਹਾਕੇ ਦੀ ਸ਼ੁਰੂਆਤ ‘ਚ ਪਹਿਲਾ ਆਡੀਓ ਕੈਸਿਟ ਬਣਾਈ ਸੀ।’ ਸਾਲ 1926 ‘ਚ ਨੀਦਰਲੈਂਡ ਦੇ ਬੈਲਿੰਗਵਾਲਡ ‘ਚ ਜੰਮੇ ਓਟੈਂਸ ਦੀ ਖੋਜ ਨਾਲ ਸੰਗੀਤ ਦੀ ਦੁਨੀਆ ‘ਚ ਕ੍ਰਾਂਤੀ ਆ ਗਈ ਸੀ।

Share this Article
Leave a comment