ਤਾਈਵਾਨ ‘ਚ 25 ਸਾਲ ਬਾਅਦ ਅਇਆ ਜ਼ਬਰਦਸਤ ਭੂਚਾਲ, ਬਿਜਲੀ-ਇੰਟਰਨੈੱਟ ਬੰਦ, ਇਮਾਰਤਾਂ ਢਹਿ ਢੇਰੀ, ਦੇਖੋ ਡਰਾਉਣੀਆਂ ਤਸਵੀਰਾਂ

Prabhjot Kaur
3 Min Read

Earthquake in Taiwan: ਤਾਈਵਾਨ ‘ਚ ਅੱਜ ਤੋਂ ਠੀਕ 25 ਸਾਲ ਬਾਅਦ ਦੇਸ਼ ਵਿੱਚ ਇੱਕ ਜ਼ਬਰਦਸਤ ਭੂਚਾਲ ਆਇਆ ਹੈ। ਰਿਕਟਰ ਪੈਮਾਨੇ ‘ਤੇ ਇਸ ਭੂਚਾਲ ਦੀ ਤੀਬਰਤਾ 7.4 ਮਾਪੀ ਗਈ ਹੈ।

ਭੂਚਾਲ ਨਾਲ ਜੁੜੀਆਂ ਕਈ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਨ੍ਹਾਂ ‘ਚ ਦੇਖਿਆ ਜਾ ਸਕਦਾ ਹੈ ਕਿ ਉੱਥੇ ਦੀਆਂ ਇਮਾਰਤਾਂ ਹੇਠਾਂ ਵੱਲ ਨੂੰ ਝੁਕ ਗਈਆਂ ਹਨ, ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਭੂਚਾਲ ਦੇ ਝਟਕੇ ਕਿੰਨੇ ਜ਼ਬਰਦਸਤ ਹੋ ਸਕਦੇ ਹਨ। ਢਹਿ ਢੇਰੀ ਹੋਈ ਇਮਾਰਤਾਂ ਵਿੱਚ ਲੋਕਾਂ ਦੇ ਦੱਬੇ ਹੋਣ ਦਾ ਵੀ ਖ਼ਦਸ਼ਾ ਹੈ। ਇਸ ਦੇ ਨਾਲ ਹੀ ਜਾਪਾਨ ਨੇ ਆਪਣੇ ਤੱਟਾਂ ਲਈ ਚਿਤਾਵਨੀ ਜਾਰੀ ਕੀਤੀ ਹੈ।

ਤਾਈਵਾਨ ‘ਚ ਭੂਚਾਲ ਦੇ ਤੇਜ਼ ਝਟਕਿਆਂ ਕਾਰਨ ਕਈ ਇਮਾਰਤਾਂ ਢਹਿ ਢੇਰੀ ਹੋ ਗਈਆਂ ਹਨ। ਇਸ ਤੋਂ ਇਲਾਵਾ ਕਈ ਇਮਾਰਤਾਂ ਹੇਠਾਂ ਵੱਲ ਨੂੰ ਝੁਕ ਗਈਆਂ। ਕਈ ਢਹਿ-ਢੇਰੀ ਇਮਾਰਤਾਂ ਦੇ ਮਲਬੇ ਹੇਠ ਲੋਕ ਫਸੇ ਹੋਏ ਹਨ। ਭੂਚਾਲ ਦੇ ਕੇਂਦਰ ਦੇ ਨੇੜੇ, ਤਾਈਵਾਨ ਦੇ ਪੂਰਬੀ ਤੱਟ ‘ਤੇ ਸਥਿਤ ਹੁਆਲੀਨ ਸ਼ਹਿਰ ਵਿੱਚ ਨੁਕਸਾਨ ਦੀ ਸੂਚਨਾ ਮਿਲੀ ਹੈ। ਇਸ ਭੂਚਾਲ ਕਾਰਨ ਫਿਲੀਪੀਨਜ਼ ਅਤੇ ਜਾਪਾਨ ਵਿੱਚ ਸੁਨਾਮੀ ਦਾ ਅਲਰਟ ਜਾਰੀ ਕੀਤਾ ਗਿਆ ਹੈ।

ਤਾਈਵਾਨ ਦੇ ਫਾਇਰ ਵਿਭਾਗ ਨੇ ਬੁੱਧਵਾਰ ਨੂੰ ਕਿਹਾ ਕਿ ਹੁਣ ਤੱਕ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ 50 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਇਸ ਜ਼ਬਰਦਸਤ ਭੂਚਾਲ ਤੋਂ ਬਾਅਦ 23 ਮਿਲੀਅਨ ਯਾਨੀ 2 ਕਰੋੜ ਤੋਂ ਜ਼ਿਆਦਾ ਆਬਾਦੀ ਵਾਲੇ ਇਸ ਟਾਪੂ ‘ਤੇ ਰੇਲ ਸੇਵਾ ਮੁਅੱਤਲ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਤਾਈਪੇ ਵਿੱਚ ਮੈਟਰੋ ਸੇਵਾ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਤਾਈਪੇ ‘ਚ ਜ਼ਮੀਨ ਤੋਂ ਉੱਪਰ ਬਣੀ ਨਵੀਂ ਬਣੀ ਮੈਟਰੋ ਲਾਈਨ ਨੂੰ ਅੰਸ਼ਕ ਤੌਰ ‘ਤੇ ਵੱਖ ਕਰ ਦਿੱਤਾ ਗਿਆ ਸੀ।

- Advertisement -

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment