ਦਿੱਲੀ ਹਵਾਈ ਅੱਡੇ ‘ਤੇ ਟੇਕਆਫ ਦੌਰਾਨ ਜਹਾਜ਼ ਦਾ ਇੰਜਣ ਫੇਲ੍ਹ; ਲੱਗੀ ਅੱਗ! 232 ਯਾਤਰੀ ਸਨ ਸਵਾਰ

Global Team
3 Min Read

ਨਵੀ ਦਿੱਲੀ : ਦਿੱਲੀ ਦੇ ਆਈ.ਜੀ.ਆਈ. ਏਅਰਪੋਰਟ ‘ਤੇ ਸਵਿਸ ਏਅਰ ਦੀ ਇੱਕ ਉਡਾਣ ਦੇ ਟੇਕਆਫ ਦੌਰਾਨ ਉਸ ਦੇ ਇੰਜਣ ਵਿੱਚ ਅਚਾਨਕ ਖਰਾਬੀ ਆ ਗਈ ਅਤੇ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਸਵਿਸ ਏਅਰਲਾਈਨਜ਼ ਦੀ LX147 ਫਲਾਈਟ ਸ਼ਨੀਵਾਰ ਰਾਤ 1:08 ਵਜੇ ਟੇਕਆਫ ਕਰਨ ਵਾਲੀ ਸੀ ਇਸ ਦੌਰਾਨ ਇਹ ਘਟਨਾ ਵਾਪਰੀ। ਕਰੂ ਨੇ ਉਡਾਣ ਭਰਨ ਦਾ ਫੈਸਲਾ ਰੱਦ ਕਰ ਦਿੱਤਾ ਅਤੇ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਸਾਵਧਾਨੀ ਵਜੋਂ ਜਹਾਜ਼ ਨੂੰ ਖਾਲੀ ਕਰਾਉਣ ਦਾ ਫੈਸਲਾ ਕੀਤਾ।

ਮਿਲੀ ਜਾਣਕਾਰੀ ਅਨੁਸਾਰ SWISS ਏਅਰ ਦੀ ਉਡਾਣ ਦਿੱਲੀ ਤੋਂ ਜ਼ਿਊਰਿਖ ਜਾ ਰਹੀ ਸੀ। ਜਹਾਜ਼ ਵਿੱਚ ਸਵਾਰ ਸਾਰੇ ਲੋਕਾਂ ਨੂੰ IGIA ਦੇ ਰਨਵੇ ‘ਤੇ ਐਮਰਜੈਂਸੀ ਸਲਾਈਡਾਂ ਦੀ ਵਰਤੋਂ ਕਰਕੇ ਬਾਹਰ ਕੱਢਣਾ ਪਿਆ।ਦੱਸਿਆ ਜਾ ਰਿਹਾ ਹੈ ਕਿ Airbus A330 ਜਹਾਜ਼ ਰਾਤ ਜਦ ਉਡਾਣ ਭਰਨ ਦੀ ਤਿਆਰੀ ਵਿੱਚ ਸੀ, ਜਿਵੇਂ ਹੀ ਜਹਾਜ਼ ਨੇ ਰਨਵੇ ‘ਤੇ ਰਫ਼ਤਾਰ ਫੜੀ, ਉਦੋਂ ਹੀ ਉਸ ਦੇ ਇੱਕ ਇੰਜਣ ਵਿੱਚੋਂ ਅਸਾਧਾਰਨ ਆਵਾਜ਼ ਆਉਣ ਲੱਗੀ ਅਤੇ ਦੇਖਦੇ ਹੀ ਦੇਖਦੇ ਉਸ ਵਿੱਚੋਂ ਅੱਗ ਦੀਆਂ ਲਪਟਾਂ ਨਜ਼ਰ ਆਉਣ ਲੱਗੀਆਂ। ਸਥਿਤੀ ਦੀ ਗੰਭੀਰਤਾ ਨੂੰ ਭਾਂਪਦੇ ਹੋਏ ਪਾਇਲਟ ਨੇ ਤੁਰੰਤ ਟੇਕਆਫ ਰੋਕ ਦਿੱਤਾ ਅਤੇ ਏਅਰ ਟ੍ਰੈਫਿਕ ਕੰਟਰੋਲ (ATC) ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਏਅਰਪੋਰਟ ‘ਤੇ ਮੌਜੂਦ ਫਾਇਰ ਬ੍ਰਿਗੇਡ ਅਤੇ ਐਮਰਜੈਂਸੀ ਸੇਵਾਵਾਂ ਤੁਰੰਤ ਹਰਕਤ ਵਿੱਚ ਆ ਗਈਆਂ। ਕੁਝ ਹੀ ਮਿੰਟਾਂ ਵਿੱਚ ਅੱਗ ‘ਤੇ ਕਾਬੂ ਪਾ ਲਿਆ ਗਿਆ ਅਤੇ ਜਹਾਜ਼ ਨੂੰ ਸੁਰੱਖਿਅਤ ਥਾਂ ‘ਤੇ ਲਿਜਾਇਆ ਗਿਆ।

ਇਸ ਘਟਨਾ ‘ਤੇ SWISS ਏਅਰ ਦਾ ਬਿਆਨ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ “ਸਾਨੂੰ ਦਿੱਲੀ ਵਿੱਚ ਫਲਾਈਟ LX147 ਨਾਲ ਜੁੜੀ ਇੱਕ ਘਟਨਾ ਦੀ ਸੂਚਨਾ ਮਿਲੀ ਹੈ। ਇਸ ਘਟਨਾ ਵਿੱਚ ਸ਼ਾਮਲ ਜਹਾਜ਼ Airbus A330 ਹੈ, ਜਿਸਦਾ ਰਜਿਸਟ੍ਰੇਸ਼ਨ ਨੰਬਰ HB-JHK ਹੈ। SWISS ਨੇ ਇੱਕ ਟਾਸਕ ਫੋਰਸ ਦਾ ਗਠਨ ਕੀਤਾ ਹੈ। ਜਹਾਜ਼ ਵਿੱਚ 228 ਯਾਤਰੀ ਅਤੇ 4 ਬੱਚੇ (ਸ਼ਿਸ਼ੂ) ਸਵਾਰ ਸਨ। ਮਾਹਿਰਾਂ ਦੀ ਇੱਕ ਟੀਮ ਘਟਨਾ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਜਹਾਜ਼ ਦੇ ਬਲੈਕ ਬਾਕਸ ਅਤੇ ਹੋਰ ਤਕਨੀਕੀ ਪਹਿਲੂਆਂ ਦੀ ਜਾਂਚ ਕਰ ਰਹੀ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment