ਦੇਸ਼ ਦੇ ਸਭ ਤੋਂ ਸਾਫ਼-ਸੁਥਰੇ ਸ਼ਹਿਰਾਂ ਦੀ ਲਿਸਟ ‘ਚ ਚੰਡੀਗੜ੍ਹ ਅੱਠਵੇਂ ਨੰਬਰ ‘ਤੇ

TeamGlobalPunjab
2 Min Read

ਚੰਡੀਗੜ੍ਹ : ਸਵੱਛਤਾ ਨੂੰ ਲੈ ਕੇ ਚੰਡੀਗੜ੍ਹ ਨੇ ਇੱਕ ਵਾਰ ਮੁੜ ਤੋਂ ਪਹਿਲੇ ਦਸ ਸ਼ਹਿਰਾਂ ਵਿੱਚ ਜਗ੍ਹਾ ਬਣਾ ਲਈ ਹੈ। ਕੇਂਦਰ ਸਰਕਾਰ ਵੱਲੋਂ ਸਾਫ ਸ਼ਹਿਰਾਂ ਦੀ ਇੱਕ ਵਾਰ ਮੁੜ ਤੋਂ ਲਿਸਟ ਜਾਰੀ ਕੀਤੀ ਗਈ ਹੈ। ਇਸ ਸਾਲ ਦੀ ਰੈਂਕਿੰਗ ਵਿੱਚ ਚੰਡੀਗੜ੍ਹ ਓਵਰਆਲ 16ਵੇਂ ਨੰਬਰ ਤੇ ਆਇਆ ਹੈ। ਜਦਕਿ ਸ਼ਹਿਰਾਂ ‘ਚ ਸਾਫ ਸਫਾਈ ਨੂੰ ਲੈ ਕੇ ਚੰਡੀਗੜ੍ਹ ਨੇ 8ਵਾਂ ਰੈਂਕ ਹਾਸਲ ਕੀਤਾ ਹੈ। ਪਿਛਲੇ ਸਾਲ ਚੰਡੀਗੜ੍ਹ ਪਹਿਲੇ ਦਸ ਸ਼ਹਿਰਾਂ ਵਿੱਚ ਆਉਣ ਤੋਂ ਖੁੱਸ ਗਿਆ ਸੀ।

ਇਸ ਸਰਵੇਖਣ ਦੇ ਲਈ ਕੇਂਦਰ ਸਰਕਾਰ ਨੇ ਥਰਡ ਪਾਰਟੀ ਜਾਂਚ ਕਰਵਾਈ ਸੀ ਅਤੇ ਸ਼ਹਿਰ ਵਾਸੀਆਂ ਤੋਂ ਫੀਡਬੈਕ ਵੀ ਲਏ ਸਨ।

ਦੂਜੇ ਪਾਸੇ ਇੱਕ ਲੱਖ ਤੋਂ 10 ਲੱਖ ਜਨਸੰਖਿਆ ਵਾਲੇ ਸ਼ਹਿਰਾਂ ਵਿੱਚ ਪੰਚਕੂਲਾ 51ਵੇਂ ਅਤੇ ਮੁਹਾਲੀ 157ਵੇਂ ਨੰਬਰ ‘ਤੇ ਪਹੁੰਚਿਆ ਹੈ।

- Advertisement -

ਦੱਸ ਦਈਏ ਕਿ ਸਾਲ 2016 ਵਿੱਚ ਚੰਡੀਗੜ੍ਹ ਦੂਸਰੇ ਨੰਬਰ ‘ਤੇ ਸੀ। ਇਸੇ ਤਰ੍ਹਾਂ ਸਾਲ 2017 ਵਿੱਚ 11ਵੇਂ ਅਤੇ 2018 ਵਿੱਚ ਚੰਡੀਗੜ੍ਹ ਨੂੰ ਤੀਸਰਾ ਦਰਜਾ ਮਿਲਿਆ ਸੀ। ਜਦਕਿ ਪਿਛਲੇ ਸਾਲ 2019 ਵਿੱਚ 20ਵੇਂ ਸਥਾਨ ‘ਤੇ ਚੰਡੀਗੜ੍ਹ ਪਹੁੰਚਿਆ ਸੀ।

RANK CITY NAME SCORE
1 Indore 5647.56
2 Surat 5519.59
3 Navi Mumbai 5467.89
4 Vijaywada 5270.32
5 Ahmedabad 5207.13
6 Rajkot 5157.36
7 Bhopal 5066.31
8 Chandigarh 4970.07
9 GVMC Visakhapattnam 4918.44
10 Vadodara 4870.34
11 Nashik 4729.46
12 Lucknow 4728.28
13 Gwalior 4696.36
14 Thane 4606.35
15 Pune 4477.31
16 Agra 4391.51
17 Jabalpur 4368.55
18 Nagpur 4345.06
19 Ghaziabad 4283.26
20 Prayagraj 4141.47

Share this Article
Leave a comment