ਅਮਰੀਕਾ: ਸਾਲ 2002 ‘ਚ ਮਾਂ ਅਤੇ ਦੋ ਬੱਚਿਆਂ ਸਮੇਤ ਗੁਆਚੀ ਹੋਈ ਕਾਰ ਓਹੀਓ ਨਦੀ ‘ਚੋਂ ਹੋਈ ਬਰਾਮਦ

TeamGlobalPunjab
1 Min Read

ਫਰਿਜ਼ਨੋ (ਕੈਲੀਫੋਰਨੀਆ): ਅਮਰੀਕਾ ‘ਚ ਤਕਰੀਬਨ ਦੋ ਦਹਾਕਿਆਂ ਪਹਿਲਾਂ ਸਾਲ 2002 ‘ਚ ਇੱਕ ਮਾਂ ਅਤੇ ਦੋ ਬੱਚਿਆਂ ਸਮੇਤ ਗੁਆਚੀ ਹੋਈ ਇਕ ਕਾਰ ਨੂੰ ਵੀਰਵਾਰ ਨੂੰ ਓਹੀਓ ਨਦੀ ‘ਚੋਂ ਬਰਾਮਦ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇੰਡੀਆਨਾ ‘ਚ ਓਹੀਓ ਨਦੀ ‘ਚੋਂ ਮਿਲੀ ਕਾਰ ਇਕ ਮਾਂ ਦੀ ਹੈ ਜੋ ਆਪਣੇ ਦੋ ਬੱਚਿਆਂ ਸਮੇਤ ਲਾਪਤਾ ਹੋ ਗਈ ਸੀ।

ਗੋਤਾਖੋਰਾਂ ਨੇ ਸਾਈਡ ਸੋਨਾਰ ਸਕੈਨ ਤਕਨਾਲੋਜੀ ਦੀ ਵਰਤੋਂ ਕਰਕੇ 1997 ਦੀ ਇਸ ਨਿਸਾਨ ਕਾਰ ਨੂੰ ਨਦੀ ਦੀ ਸਤਹ ਤੋਂ 50 ਫੁੱਟ ਤੋਂ ਹੇਠਾਂ ਲੱਭਿਆ। ਇਹ ਗੱਡੀ ਸਟੈਫਨੀ ਵੈਨ ਨਗੁਏਨ ਦੇ ਨਾਮ ‘ਤੇ ਰਜਿਸਟਰਡ ਕਰਵਾਈ ਗਈ ਸੀ, ਜੋ ਕਿ 2002 ‘ਚ ਆਪਣੀ 4 ਸਾਲਾ ਧੀ ਕ੍ਰਿਸਟੀਨਾ ਅਤੇ 3 ਸਾਲ ਦੇ ਬੇਟੇ ਜੌਨ ਨਾਲ ਗਾਇਬ ਹੋ ਗਈ ਸੀ।

ਪੁਲਿਸ ਨੇ ਦੱਸਿਆ ਕਿ 26 ਸਾਲਾ ਵੈਨ ਨਗੁਏਨ ਨੇ ਇੱਕ ਨੋਟ ਛੱਡਿਆ ਕਿ ਉਹ ਓਹੀਓ ਨਦੀ ਵਿੱਚ ਗੱਡੀ ਸੁੱਟਣ ਜਾ ਰਹੀ ਹੈ, ਪਰ ਉਸ ਸਮੇਂ ਉਸਦੀ ਗੱਡੀ ਮੌਜੂਦ ਨਹੀਂ ਸੀ।ਬਰਾਮਦੀ ਉਪਰੰਤ ਇਸ ਕਾਰ ਨੂੰ ਇਕ ਸੁਰੱਖਿਅਤ ਸਥਾਨ ਤੇ ਲਿਜਾਇਆ ਗਿਆ ਪੁਲਿਸ ਦਿੱਲੀ ਟਾਉਨਸ਼ਿਪ ਓਹੀਓ, ਪੁਲਿਸ ਦੇ ਲੈਫਟੀਨੈਂਟ ਜੋਅ ਮੈਕਾਲੂਸੋ ਨੇ ਵੀਰਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਜਾਂਚਕਰਤਾ ਵਾਹਨ ਦੀ ਜਾਂਚ ਕਰਕੇ ਇਹ ਨਿਰਧਾਰਤ ਕਰਨਗੇ ਕਿ ਨਗੁਏਨ ਜਾਂ ਉਸ ਦੇ ਦੋ ਬੱਚੇ ਕਾਰ ‘ਚ ਮੌਜੂਦ ਸਨ ਜਾਂ ਨਹੀਂ।

- Advertisement -

Share this Article
Leave a comment