ਪ੍ਰਸਿੱਧ ਉਦਯੋਗਪਤੀ ਦੇ ਘਰ ਨੇੜਿਓਂ ਮਿਲਿਆ ਸ਼ੱਕੀ ਵਾਹਨ, ਮਾਮਲੇ ਦੀ ਕੀਤੀ ਜਾ ਰਹੀ ਐ ਜਾਂਚ

TeamGlobalPunjab
1 Min Read

ਮੁੰਬਈ:- ਬੀਤੀ ਰਾਤ ਪ੍ਰਸਿੱਧ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਘਰ ਨੇੜਿਓਂ ਇੱਕ ਸ਼ੱਕੀ ਵਾਹਨ ਮਿਲਿਆ ਹੈ, ਜਿਸ ’ਚ ਧਮਾਕਾਖੇਜ਼ ਸਮੱਗਰੀ ਜਿਲੇਟਿਨ ਸੀ।

ਘਟਨਾਂ ਦੀ ਜਾਣਕਾਰੀ ਮਿਲਦਿਆਂ ਹੀ ਬੰਬ ਨਕਾਰਾ ਦਸਤਾ ਤੇ ਹੋਰ ਪੁਲਿਸ ਟੀਮਾਂ ਮੌਕੇ ’ਤੇ ਪਹੁੰਚੀਆਂ। ਜਾਂਚ-ਪੜਤਾਲ ਦੌਰਾਨ ਵਾਹਨ ’ਚੋਂ ਜਿਲੇਟਿਨ ਦੀਆਂ 20 ਛੜਾਂ ਬਰਾਮਦ ਕੀਤੀਆਂ ਗਈਆਂ ਹਨ।ਉਨ੍ਹਾਂ ਦੱਸਿਆ ਕਿ ਇਹ ਕੋਈ ਧਮਾਕਾਖੇਜ਼ ਯੰਤਰ ਨਹੀਂ ਸੀ ਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਦੱਸਿਆ ਕਿ ਮੁਕੇਸ਼ ਅੰਬਾਨੀ ਦੀ ਬਹੁ-ਮੰਜ਼ਿਲਾ ਰਿਹਾਇਸ਼ ਤੋਂ ਥੋੜ੍ਹੀ ਦੂਰ ਇੱਕ ਸਕਾਰਪੀਓ ਗੱਡੀ ਮਿਲੀ ਹੈ। ਉਨ੍ਹਾਂ ਕਿਹਾ ਕਿ ਮੁੰਬਈ ਪੁਲੀਸ ਦੀ ਕ੍ਰਾਈਮ ਬ੍ਰਾਂਚ ਮਾਮਲੇ ਦੀ ਜਾਂਚ ਕਰ ਰਹੀ ਹੈ।

Share this Article
Leave a comment