ਪੰਜਾਬ ਕਰਦਾ ਰਿਹਾ ਮਾਲ ਗੱਡੀਆਂ ਦੀ ਉਡੀਕ ਪਰ ਕੇਂਦਰ ਨੇ ਹਾਲੇ ਵੀ ਨਹੀਂ ਭੇਜੀਆਂ

TeamGlobalPunjab
2 Min Read

ਚੰਡੀਗੜ੍ਹ (ਪ੍ਰਭਜੋਤ ਕੌਰ): ਚਾਰ ਦਿਨਾਂ ਦੀ ਰੋਕ ਤੋਂ ਬਾਅਦ ਰੇਲਵੇ ਵਿਭਾਗ ਨੇ ਅੱਜ ਵੀ ਮਾਲ ਗੱਡੀਆਂ ਨੂੰ ਪੰਜਾਬ ‘ਚ ਨਹੀਂ ਆਉਣ ਦਿੱਤਾ। ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਤਿੰਨ ਖੇਤ ਕਾਨੂੰਨਾਂ ਖਿਲਾਫ਼ ਪੰਜਾਬ ‘ਚ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਖਿਲਾਫ਼ ਭੜਾਸ ਕੱਢਣ ਲਈ ਰੇਲਵੇ ਟਰੈਕ ਜਾਮ ਕੀਤੇ ਹੋਏ ਸਨ। ਜਿਸ ਕਾਰਨ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਗੁਹਾਰ ਲਗਾਈ ਸੀ ਕਿ ਮਾਲ ਗੱਡੀਆਂ ਨੂੰ ਰਸਤਾ ਦਿੱਤਾ ਜਾਵੇ। ਜਿਸ ਤੋਂ ਬਾਅਦ ਕਿਸਾਨਾਂ ਨੇ ਸਿਰਫ਼ ਮਾਲ ਗੱਡੀਆਂ ਨੂੰ ਰਸਤਾ ਦੇਣ ਦਾ ਫੈਸਲਾ ਲਿਆ ਤੇ ਯਾਤਰੀ ਗੱਡੀਆਂ ‘ਤੇ ਰੋਕ ਬਰਕਰਾਰ ਰੱਖੀ।

ਇਸ ਅੰਦੋਲਨ ਵਿਚਾਲੇ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ‘ਤੇ ਜ਼ੋਰ ਬਣਾਇਆ ਕਿ ਰੇਲ ਟਰੈਕ ਖਾਲੀ ਕਰਵਾਏ ਜਾਣ ‘ਤੇ ਸਾਰੀਆਂ ਗੱਡੀਆਂ ਨੂੰ ਲਾਂਘਾ ਯਕੀਨੀ ਬਣਾਇਆ ਜਾਵੇ ਕਿਸਾਨ ਬਾਜਿਦ ਰਹੇ ਉਨ੍ਹਾਂ ਨੇ ਯਾਤਰੀ ਗੱਡੀਆਂ ਨੂੰ ਰਸਤਾ ਨਹੀਂ ਦਿੱਤਾ। ਜਿਸ ਕਾਰਨ ਕੇਂਦਰ ਸਰਕਾਰ ਨੇ 25 ਅਕਤੂਬਰ ਨੂੰ ਫੈਸਲਾ ਲਿਆ ਕਿ ਜਦੋਂ ਤਕ ਪੰਜਾਬ ‘ਚ ਯਾਤਰੀ ਗੱਡੀਆਂ ਨੂੰ ਰਾਹ ਨਹੀਂ ਦਿੱਤਾ ਜਾਂਦਾ ਉਦੋਂ ਤਕ ਮਾਲ ਗੱਡੀਆਂ ਨੂੰ ਵੀ ਨਹੀਂ ਭੇਜਿਆ ਜਾਵੇਗਾ। ਜਿਸ ਤੋਂ ਬਾਅਦ ਅੱਜ ਚਾਰ ਦਿਨ ਬੀਤ ਜਾਣ ‘ਤੇ ਵੀ ਕੇਂਦਰ ਸਰਕਾਰ ਨੇ ਮਾਲ ਗੱਡੀਆਂ ‘ਤੇ ਰੋਕ ਬਰਕਰਾਰ ਰੱਖੀ ਹੈ।

25 ਅਕਤੂਬਰ ਨੂੰ ਰੇਲਵੇ ਵਿਭਾਗ ਨੇ ਜਦੋਂ ਚਾਰ ਦਿਨਾਂ ਲਈ ਯਾਨੀ 28 ਅਕਤੂਬਰ ਤਕ ਮਾਲ ਗੱਡੀਆਂ ‘ਤੇ ਰੋਕ ਲਾਈ ਸੀ ਤਾਂ ਵਪਾਰੀਆਂ ਤੇ ਥਰਮਲ ਪਲਾਂਟ ਦੇ ਮਾਲਕਾ ਸਮੇਤ ਪੰਜਾਬ ਸਰਕਾਰ ਨੂੰ ਉਮੀਦ ਸੀ ਕਿ ਅੱਜ 29 ਅਕਤੂਬਰ ਨੂੰ ਪੰਜਾਬ ‘ਚ ਮਾਲ ਗੱਡੀਆਂ ਸਮਾਨ ਲੈ ਕੇ ਪਹੁੰਚਣਗੀਆਂ। ਪਰ ਅਜਿਹਾ ਨਹੀਂ ਹੋ ਸਕਿਆ ਅੱਜ ਵੀ ਮਾਲ ਗੱਡੀਆਂ ਬੰਦ ਰਹੀਆਂ। 200 ਦੇ ਕਰੀਬ ਮਾਲ ਗੱਡੀਆਂ ਪੰਜਾਬ ‘ਚ ਆਉਣ ਦੀ ਉਡੀਕ ਵਿੱਚ ਹਨ। ਜਿਹਨਾਂ ‘ਚੋਂ 80 ਮਾਲ ਗੱਡੀਆਂ ‘ਚ ਕੋਲਾ ਭਰਿਆ ਹੋਇਆ ਹੈ।

Share this Article
Leave a comment