ਸੁਸ਼ਾਂਤ ਰਾਜਪੂਤ ਦੀ ਆਖਰੀ ਫਿਲਮ ਦਾ ਟ੍ਰੇਲਰ ਦੇਖ ਭਾਵੁਕ ਹੋਏ ਫੈਨਸ, ਵਿਊਜ਼ ਨੇ ਤੋੜੇ ਰਿਕਾਰਡ

TeamGlobalPunjab
1 Min Read

ਨਿਊਜ਼ ਡੈਸਕ: ਸੁਸ਼ਾਂਤ ਸਿੰਘ ਰਾਜਪੂਤ ਦੀ ਆਖਰੀ ਫਿਲਮ ਦਾ ਟ੍ਰੇਲਰ ਬੀਤੇ ਦਿਨੀਂ ਰਿਲੀਜ਼ ਕਰ ਦਿੱਤਾ ਗਿਆ ਹੈ। ਸੋਸ਼ਲ ਮੀਡੀਆ ‘ਤੇ ਇਸ ਫਿਲਮ ਨੂੰ ਲਗਾਤਾਰ ਦਰਸ਼ਕਾਂ ਦਾ ਪਿਆਰ ਮਿਲ ਰਿਹਾ ਹੈ। ਖਬਰ ਲਿਖੇ ਜਾਣ ਤੱਕ ਟ੍ਰੇਲਰ ਨੂੰ 26 ਮਿਲੀਅਨ ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ।

ਦੱਸ ਦਈਏ ਕਿ ਦਿਲ ਬੇਚਾਰਾ ਫਿਲਮ ਵਿੱਚ ਸੁਸ਼ਾਂਤ ਸਿੰਘ ਰਾਜਪੂਤ ਦੇ ਨਾਲ ਸੰਜਨਾ ਸਾਂਘੀ ਹੈ। ਸੰਜਨਾ ਇਸ ਫਿਲਮ ‘ਚ ਡੈਬਿਊ ਕਰ ਰਹੀ ਹਨ। ਇਹ ਫਿਲਮ ਲੰਬੇ ਸਮੇਂ ਤੋਂ ਰੁਕੀ ਹੋਈ ਸੀ ਤੇ ਇਸ ਸਾਲ ਰਿਲੀਜ਼ ਹੋਣੀ ਸੀ, ਪਰ ਕੋਰੋਨਾ ਵਾਇਰਸ ਕਾਰਨ ਲੱਗੇ ਲਾਕਡਾਉਨ ਦੇ ਚਲਦੇ ਇਸ ਨੂੰ ਰੋਕ ਦਿੱਤਾ ਗਿਆ। ਸੁਸ਼ਾਂਤ ਸਿੰਘ ਰਾਜਪੂਤ ਦੇ ਦੇਹਾਂਤ ਤੋਂ ਬਾਅਦ ਇਸ ਨੂੰ ਡਿਜੀਟਲ ਰਿਲੀਜ਼ ਕੀਤਾ ਜਾ ਰਿਹਾ ਹੈ।

ਹਾਲਾਂਕਿ ਸੁਸ਼ਾਂਤ ਸਿੰਘ ਰਾਜਪੂਤ ਦੇ ਫੈਨਸ ਨੇ ਸੋਸ਼ਲ ਮੀਡੀਆ ‘ਤੇ ਦਿਲ ਬੇਚਾਰਾ ਨੂੰ ਥਿਏਟਰ ਵਿੱਚ ਰਿਲੀਜ਼ ਕਰਨ ਦਾ ਟ੍ਰੈਂਡ ਵੀ ਚਲਾਇਆ। ਦਿਲ ਬੇਚਾਰਾ 24 ਜੁਲਾਈ ਨੂੰ ਓਟੀਟੀ ਪਲੇਟਫਾਰਮ ‘ਤੇ ਰਿਲੀਜ਼ ਹੋ ਰਹੀ ਹੈ। ਖਾਸ ਗੱਲ ਇਹ ਹੈ ਕਿ ਇਸ ਫਿਲਮ ਨੂੰ ਕੋਈ ਵੀ ਫਰੀ ਵਿੱਚ ਵੇਖ ਸਕਦਾ ਹੈ। ਇਸ ਦੇ ਲਈ ਓਟੀਟੀ ਪਲੇਟਫਾਰਮ ਦੀ ਸਬਕਰਿਪਸ਼ਨ ਦੀ ਜ਼ਰੂਰਤ ਨਹੀਂ ਹੋਵੇਗੀ। ਬਸ ਐਪ ਇਨਸਟਾਲ ਕਰਕੇ ਇਸਨੂੰ ਵੇਖਿਆ ਜਾ ਸਕੇਗਾ।

- Advertisement -

Share this Article
Leave a comment