ਸ਼ਾਹਿਦ ਕਪੂਰ ਨੇ ਧੀ ਮੀਸ਼ਾ ਦੇ ਪੈਦਾ ਹੋਣ ਤੋਂ ਬਾਅਦ ਆਪਣੇ ਮਾਪਿਆਂ ਤੋਂ ਮੰਗੀ ਸੀ ਮੁਆਫੀ!

TeamGlobalPunjab
1 Min Read

ਨਿਊਜ਼ ਡੈਸਕ: ਸ਼ਾਹਿਦ ਕਪੂਰ ਅਤੇ ਮੀਰਾ ਕਪੂਰ ਸੋਸ਼ਲ ਮੀਡੀਆ ‘ਤੇ ਇੱਕ-ਦੂੱਜੇ ਲਈ ਅਕਸਰ ਪੋਸਟ ਕਰਦੇ ਰਹਿੰਦੇ ਹਨ। ਦੋਵੇਂ ਅਕਸਰ ਆਪਣੇ ਬੱਚਿਆਂ ਮੀਸ਼ਾ ਅਤੇ ਜੈਨ ਦੀਆਂ ਤਸਵੀਰਾਂ ਵੀ ਆਪਣੇ ਫੈਨਸ ਦੇ ਨਾਲ ਸ਼ੇਅਰ ਕਰਦੇ ਹਨ। ਇੱਕ ਪੁਰਾਣੇ ਇੰਟਰਵਿਊ ਵਿੱਚ ਉਨ੍ਹਾਂ ਨੇ ਆਪਣੇ ਪਿਤਾ ਬਣਨ ਦੇ ਅਨੁਭਵ ਸਾਂਝੇ ਕੀਤੇ ਸਨ।

ਇੱਕ ਇੰਟਰਵਿਊ ਵਿੱਚ ਸ਼ਾਹਿਦ ਨੇ ਦੱਸਿਆ ਸੀ ਕਿ ਪਿਤਾ ਬਣਨ ਤੱਕ ਉਹ ਸਿਰਫ ਆਪਣੇ ਆਪ ਵਿੱਚ ਹੀ ਰਹਿੰਦੇ ਸਨ। ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਹ ਸੈਲਫਿਸ਼ ਸਨ। ਉਨ੍ਹਾਂ ਨੇ ਦੱਸਿਆ ਕਿ ਹੁਣ ਉਹ ਆਪਣੇ ਪਰਿਵਾਰ ਅਤੇ ਬੱਚਿਆਂ ਵਾਰੇ ਪਹਿਲਾਂ ਸੋਚਦੇ ਹਨ। ਸ਼ਾਹਿਦ ਨੇ ਦੱਸਿਆ ਕਿ ਹੁਣ ਉਹ ਆਪਣੇ ਮਾਪਿਆਂ ਦਾ ਪਹਿਲਾਂ ਨਾਲੋਂ ਜ਼ਿਆਦਾ ਸਨਮਾਨ ਕਰਦੇ ਹਨ। ਪਿਤਾ ਬਣਨ ਤੋਂ ਬਾਅਦ ਉਨ੍ਹਾਂ ਨੇ ਆਪਣੇ ਮਾਂ-ਬਾਪ ਤੋਂ ਸਾਰੀ ਬਦਤਮੀਜ਼ੀਆਂ ਲਈ ਮੁਆਫੀ ਵੀ ਮੰਗੀ ਸੀ।

ਵਰਕ ਫਰੰਟ ਦੀ ਗੱਲ ਕਰੀਏ ਤਾਂ ਸ਼ਾਹਿਦ ਸਪੋਰਟਸ ਫਿਲਮ ਜਰਸੀ ਵਿੱਚ ਨਜ਼ਰ ਆਉਣਗੇ। ਫਿਲਮ ਦੀ ਸ਼ੂਟਿੰਗ ਕੋਰੋਨਾ ਦੀ ਵਜ੍ਹਾ ਕਾਰਨ ਰੁਕ ਗਈ ਸੀ। ਉਹ ਇਸ ਵਿੱਚ ਕ੍ਰਿਕੇਟਰ ਦਾ ਰੋਲ ਨਿਭਾਉਜ਼ਗੇ। ਫਿਲਮ ਵਿੱਚ ਉਨ੍ਹਾਂ ਦੇ ਨਾਲ ਮ੍ਰਣਾਲ ਠਾਕੁਰ ਅਤੇ ਪੰਕਜ ਕਪੂਰ ਅਹਿਮ ਕਿਰਦਾਰਾਂ ਵਿੱਚ ਵਿਖਾਈ ਦੇਣਗੇ।

Share this Article
Leave a comment