ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚੀਫ਼ ਪਿ੍ੰਸੀਪਲ ਸੈਕਟਰੀ ਸੁਰੇਸ਼ ਕੁਮਾਰ ਦਾ ਅਸਤੀਫਾ ਅੱਜ ਮੁੱਖ ਮੰਤਰੀ ਵੱਲੋਂ ਮਨਜ਼ੂਰ ਕੀਤੇ ਜਾਣ ਦੇ ਪੂਰੇ ਚਰਚੇ ਹਨ ਜਦਕਿ ਪੰਜਾਬ ਸਰਕਾਰ ਨੇ ਇਨ੍ਹਾਂ ਅਫਵਾਹਾਂ ਨੂੰ ਮੂਲੋਂ ਹੀ ਰੱਦ ਕੀਤਾ ਹੈ ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਤਿੰਨ ਦਿਨ ਪਹਿਲਾਂ ਸੁਰੇਸ਼ ਕੁਮਾਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ । ਜਾਣਕਾਰੀ ਅਨੁਸਾਰ ਸੁਰੇਸ਼ ਕੁਮਾਰ ਦੀ ਬ੍ਰਹਮ ਮਹਿੰਦਰਾ ਨਾਲ ਕਿਸੇ ਗੱਲ ਨੂੰ ਲੈ ਕੇ ਇੱਕ ਮੀਟਿੰਗ ਵਿੱਚ ਤਲਖ਼ੀ ਹੋ ਗਈ ਸੀ ।
ਬ੍ਰਹਮ ਮਹਿੰਦਰਾ ਨੇ ਸੁਰੇਸ਼ ਕੁਮਾਰ ਨੂੰ ਕੋਈ ਗੱਲ ਦੁਹਰਾਉਣ ਲਈ ਕਿਹਾ ਸੀ ਤਾਂ ਸੁਰੇਸ਼ ਕੁਮਾਰ ਮੀਟਿੰਗ ਵਿੱਚੋਂ ਉੱਠ ਕੇ ਚਲੇ ਗਏ ਸਨ । ਉਸ ਤੋਂ ਬਾਅਦ ਸੁਰੇਸ਼ ਕੁਮਾਰ ਨੇ ਕੰਮ ਵੱਲ ਧਿਆਨ ਦੇਣਾ ਬੰਦ ਕਰ ਦਿੱਤਾ ਸੀ ਅਤੇ ਆਪਣੇ ਦਫ਼ਤਰ ਦੀਆਂ ਫਾਇਲਾਂ ਆਪਣੇ ਨਾਲ ਵਾਲੇ ਅਧਿਕਾਰੀਆਂ ਨੂੰ ਦੇ ਦਿੱਤੀਆਂ ਸਨ ।
ਅੱਜ ਅਸਤੀਫ਼ਾ ਦੇਣ ਤੋਂ ਬਾਅਦ ਸੁਰੇਸ਼ ਕੁਮਾਰ ਨੇ ਅਧਿਕਾਰੀਆਂ ਦੇ ਵਟਸਐਪ ਗਰੁੱਪ ਵੀ ਛੱਡ ਦਿੱਤੇ ਅਤੇ ਗੁੱਡਬਾਏ ਕਹਿ ਦਿੱਤਾ । ਸੂਤਰਾਂ ਨੇ ਦੱਸਿਆ ਕਿ ਰਾਜਨੀਤਿਕ ਨੇਤਾਵਾਂ ਬਾਰੇ ਇੱਕ ਟਿੱਪਣੀ ਕਰਨੀ ਸੁਰੇਸ਼ ਕੁਮਾਰ ਨੂੰ ਮਹਿੰਗੀ ਪਈ।