ਐਡਮਿਟ ਕਾਰਡ ‘ਤੇ ਨਜ਼ਰ ਆਈ ਸੰਨੀ ਲਿਓਨ ਦੀ ਤਸਵੀਰ, ਹਰ ਕੋਈ ਰਹਿ ਗਿਆ ਹੈਰਾਨ

Global Team
2 Min Read

ਨਵੀਂ ਦਿੱਲੀ: ਕਰਨਾਟਕ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। 6 ਨਵੰਬਰ ਨੂੰ ਆਯੋਜਿਤ ਕਰਨਾਟਕ ਅਧਿਆਪਕ ਯੋਗਤਾ ਪ੍ਰੀਖਿਆ ਲਈ ਹਾਜ਼ਰ ਹੋਏ ਵਿਦਿਆਰਥੀ ਦੀ ਪ੍ਰੀਖਿਆ ਹਾਲ ਟਿਕਟ (ਐਡਮਿਟ ਕਾਰਡ) ਤੇ ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਦੀ ਤਸਵੀਰ ਛਾਪੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ।ਜਾਣਕਾਰੀ ਮੁਤਾਬਿਕ ਐਡਮਿਟ ਕਾਰਡ ਦਾ ਸਕਰੀਨ ਸ਼ਾਟ ਵਾਇਰਲ ਹੋਣ ਤੋਂ ਬਾਅਦ ਸਿੱਖਿਆ ਵਿਭਾਗ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਘਟਨਾ ਕਰਨਾਟਕ ਦੇ ਇੱਕ ਕਾਲਜ ਦੀ ਦੱਸੀ ਜਾ ਰਹੀ ਹੈ। ਘਟਨਾ ਦਾ ਖੁਲਾਸਾ ਉਦੋਂ ਹੋਇਆ ਜਦੋਂ ਇਕ ਵਿਦਿਆਰਥੀ ਨੇ ਸੰਨੀ ਲਿਓਨ ਦੀ ਤਸਵੀਰ ਵਾਲੀ ਆਪਣੀ ਕਾਲਜ ਦੀ ਹਾਲ ਟਿਕਟ ਦਿਖਾਈ, ਜਿਸ ਤੋਂ ਬਾਅਦ ਸੰਸਥਾ ਦੇ ਪ੍ਰਿੰਸੀਪਲ ਨੇ ਸਾਈਬਰ ਕ੍ਰਾਈਮ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ।

ਘਟਨਾ ਤੇ ਪੁਲਸ ਨੇ ਕਿਹਾ ਹੈ ਕਿ ਆਨਲਾਈਨ ਐਪਲੀਕੇਸ਼ਨ ਚ ਫੋਟੋ ਅਪਲੋਡ ਕਰਦੇ ਸਮੇਂ ਕੋਈ ਗਲਤੀ ਹੋਈ ਹੋਵੇਗੀ। ਵਿਦਿਆਰਥਣ ਨੇ ਦੱਸਿਆ ਕਿ ਉਸ ਨੇ ਆਨਲਾਈਨ ਅਪਲਾਈ ਨਹੀਂ ਕੀਤਾ ਸੀ। ਦੂਜੇ ਪਾਸੇ ਸਿੱਖਿਆ ਵਿਭਾਗ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਵਿਦਿਆਰਥੀਆਂ ਨੂੰ ਆਨਲਾਈਨ ਅਰਜ਼ੀ ਭਰਨੀ ਪੈਂਦੀ ਹੈ ਜਿਸ ਲਈ ਇੱਕ ਯੂਜ਼ਰ ਆਈਡੀ ਅਤੇ ਪਾਸਵਰਡ ਜਨਰੇਟ ਹੁੰਦਾ ਹੈ, ਜੋ ਸਿਰਫ਼ ਵਿਦਿਆਰਥੀਆਂ ਲਈ ਹੁੰਦਾ ਹੈ ਅਤੇ ਇਸ ਵਿੱਚ ਕੋਈ ਦਖ਼ਲਅੰਦਾਜ਼ੀ ਨਹੀਂ ਕਰ ਸਕਦਾ। ਵਿਭਾਗ ਨੇ ਕਿਹਾ ਕਿ ਪ੍ਰੀਖਿਆ ਹਾਲ ਟਿਕਟ ਬਣਾਉਣ ਵਿੱਚ ਉਸਦੀ ਕੋਈ ਭੂਮਿਕਾ ਨਹੀਂ ਹੈ ਕਿਉਂਕਿ ਇਹ ਸਿਰਫ ਪ੍ਰੀਖਿਆਰਥੀ ਦੁਆਰਾ ਭਰੀ ਜਾਂਦੀ ਹੈ।

ਇਸ ਦੇ ਨਾਲ ਹੀ ਪਬਲਿਕ ਐਜੂਕੇਸ਼ਨ ਵਿਭਾਗ ਨੇ ਆਪਣੇ ਸਪੱਸ਼ਟੀਕਰਨ ਵਿੱਚ ਕਿਹਾ ਹੈ ਕਿ ਇਸ ਮੁੱਦੇ ਤੇ ਮੀਡੀਆ ਰਿਪੋਰਟ ਵਿੱਚ ਜੋ ਵੀ ਦਿਖਾਇਆ ਜਾ ਰਿਹਾ ਹੈ, ਉਸ ਵਿੱਚ ਵਿਭਾਗ ਦੀ ਕੋਈ ਭੂਮਿਕਾ ਨਹੀਂ ਹੈ। ਫਿਰ ਵੀ, ਅਸੀਂ ਪੁਲਿਸ ਨੂੰ ਮਾਮਲੇ ਦੀ ਜਾਂਚ ਕਰਨ ਅਤੇ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

Share This Article
Leave a Comment