UK: ਆਪਣੇ ਸਾਥੀ ਦਾ ਕਤਲ ਕਰਨ ਵਾਲੇ ਪੰਜਾਬੀ ਨੂੰ ਉਮਰਕੈਦ

TeamGlobalPunjab
1 Min Read

ਲੰਦਨ: ਭਾਰਤੀ ਮੂਲ ਦੇ ਵਿਅਕਤੀ ਨੂੰ ਬ੍ਰਿਟੇਨ ਦੀ ਇੱਕ ਅਦਾਲਤ ਨੇ ਆਪਣੇ ਸਾਥੀ ਸੁਖਵਿੰਦਰ ਸਿੰਘ ਦਾ ਕਤਲ ਕਰਨ ਦੇ ਮਾਮਲੇ ‘ਚ ਉਮਰਕੈਦ ਦੀ ਸਜ਼ਾ ਸੁਣਾਈ ਹੈ। ਲੀਸੇਸਟਰ ਕਰਾਉਨ ਅਦਾਲਤ (Leicester Crown Court) ਵਿੱਚ ਕੇਸ ਚੱਲਣ ਤੋਂ ਬਾਅਦ ਪਿਛਲੇ ਹਫਤੇ ਸੁਲੱਖਣ ਸਿੰਘ ( 39 ) ਨੂੰ ਸੁਖਵਿੰਦਰ ਸਿੰਘ ਦੇ ਕਤਲ ਤੇ ਧਾਰਦਾਰ ਹਥਿਆਰ ਰੱਖਣ ਦਾ ਵੀ ਦੋਸ਼ੀ ਪਾਇਆ ਗਿਆ ਸੀ।

ਮਿਲੀ ਜਾਣਕਾਰੀ ਮੁਤਾਬਕ ਇਹ ਮਾਮਲਾ ਦੋ ਜੁਲਾਈ ਦਾ ਹੈ ਜਦੋਂ 39 ਸਾਲਾ ਸੁਲੱਖਣ ਸਿੰਘ ਤੇ ਸੁਖਵਿੰਦਰ ਸਿੰਘ ਇੱਕ ਬਿਲਡਿੰਗ ਦੀ ਮੁਰੰਮਤ ਦਾ ਕੰਮ ਕਰ ਰਹੇ ਸਨ ਜਿੱਥੇ ਉਨ੍ਹਾਂ ਦੇ ਵਿੱਚ ਬਹਿਸ ਹੋ ਗਈ। ਸੁਲੱਖਣ ਸਿੰਘ ਨੇ ਸੁਖਵਿੰਦਰ ‘ਤੇ ਧਾਰਦਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਿਆ, ਪਰ ਉੱਥੇ ਕੰਮ ਕਰ ਰਹੇ ਹੋਰ ਲੋਕ ਇਸ ਘਟਨਾ ਦੇ ਗਵਾਹ ਸਨ। ਘਟਨਾ ਦੇ ਕੁੱਝ ਘੰਟਿਆਂ ਬਾਅਦ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।

ਇਸ ਹਫਤੇ , ਉਸਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਅਤੇ ਅਦਾਲਤ ਤੋਂ ਪੈਰੋਲ ਲੈਣ ਲਈ ਘੱਟੋਂ-ਘੱਟ 22 ਸਾਲ ਦੀ ਸਜ਼ਾ ਕੱਟਣ ਦਾ ਵੀ ਆਦੇਸ਼ ਹੋਇਆ। ਇਸ ਤੋਂ ਇਲਾਵਾ ਉਸ ਨੂੰ ਧਾਰਦਾਰ ਹਥਿਆਰ ਰੱਖਣ ਦੇ ਜ਼ੁਰਮ ਵਿੱਚ ਸਾਢੇ ਤਿੰਨ ਸਾਲ ਕੈਦ ਦੀ ਸਜ਼ਾ ਵੀ ਸੁਣਾਈ ਗਈ।

Share this Article
Leave a comment