ਭਾਈ ਨਿਰਮਲ ਸਿੰਘ ਖਾਲਸਾ ਦੀ ਵਾਇਰਲ ਆਡੀਓ ‘ਤੇ ਨਾਰਾਜ਼ ਹੋਏ ਸੁਖਦੇਵ ਸਿੰਘ ਢੀਂਡਸਾ! ਸ਼੍ਰੋਮਣੀ ਕਮੇਟੀ ਅਤੇ ਸਰਕਾਰ ਦੀ ਕਾਰਗੁਜ਼ਾਰੀ ਉਪਰ ਚੁੱਕੇ ਸਵਾਲ

TeamGlobalPunjab
1 Min Read

ਸੰਗਰੂਰ : ਭਾਈ ਨਿਰਮਲ ਸਿੰਘ ਦੀ ਮੌਤ ਤੋਂ ਬਾਅਦ ਸਸਕਾਰ ਸਮੇ ਸ਼ੁਰੂ ਹੋਏ ਵਿਵਾਦ ਤੇ ਸਿਆਸੀ ਬਿਆਨਬਾਜੀਆ ਸ਼ੁਰੂ ਹੋ ਗਈਆਂ ਹਨ । ਇਸ ਨੂੰ ਲੈ ਕੇ ਅੱਜ ਸੁਖਦੇਵ ਸਿੰਘ ਢੀਂਡਸਾ ਨੇ ਵੀ ਸਖ਼ਤ ਪ੍ਰਤੀਕਿਰਿਆ ਦਿਤੀ ਹੈ । ਉਨ੍ਹਾਂ ਕਿਹਾ ਕਿ ਇਨੀ ਵੱਡੀ ਸ਼ਖ਼ਸੀਅਤ ਦੀ ਲਾਸ਼ ਨੂੰ ਜੋ ਇੰਝ ਰੋਲਿਆ ਗਿਆ ਉਹ ਬੜਾ ਹੀ ਮੰਦਭਾਗਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਭਾਈ ਨਿਰਮਲ ਸਿੰਘ ਜੀ ਦੀ ਜੋ ਆਡੀਓ ਵੀ ਵਾਇਰਲ ਹੋਈ ਹੈ ਕਿ ਹਸਪਤਾਲ ਵਿਚ ਉਨ੍ਹਾਂ ਦਾ ਸਹੀ ਢੰਗ ਨਾਲ ਇਲਾਜ ਨਹੀਂ ਕੀਤਾ ਗਿਆ ਉਹ ਵੀ ਨਿਦਨਯੋਗ ਹੈ ।

https://www.facebook.com/sukhdevsinghdhindsaa/videos/564997377556371/

ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਇਸ ਲਈ ਜਿਥੇ ਸਰਕਾਰ ਜਿੰਮੇਵਾਰ ਹੈ ਓਨ੍ਹੀ ਹੀ ਇਸ ਲਈ ਸ਼ਿਰੋਮਣੀ ਕਮੇਟੀ ਜਿੰਮੇਵਾਰ ਹੈ ਕਿਓਂਕਿ ਉਨ੍ਹਾਂ ਨੂੰ ਗੁਰੂ ਰਾਮਦਾਸ ਯੂਨੀਵਰਸਿਟੀ ਵਿਚ ਲੈ ਕੇ ਜਾਣਾ ਚਾਹੀਦਾ ਸੀ । ਉਨ੍ਹਾਂ ਕਿਹਾ ਕਿ ਇਸ ਲਈ ਸਮੁੱਚਾ ਸਿੱਖ ਜਗਤ ਇਸ ਲਈ ਦੋਵਾਂ ਤੋਂ ਜਵਾਬ ਮੰਗਦਾ ਹੈ।
ਦੱਸ ਦੇਈਏ ਕਿ ਭਾਈ ਨਿਰਮਲ ਸਿੰਘ ਜੀ ਦੀ ਵਾਇਰਲ ਹੋਈ ਆਡੀਓ ਤੋਂ ਬਾਅਦ ਸਾਰੇ ਸਿਆਸਤਦਾਨਾਂ ਵਲੋਂ ਸਰਕਾਰ ਦੀ ਕਾਰਗੁਜਾਰੀ ਤੇ ਸਵਾਲ ਚੁਕੇ ਜਾ ਰਹੇ ਹਨ। ਇਸ ਤੋਂ ਪਹਿਲਾ ਬਿਕਰਮ ਸਿੰਘ ਮਜੀਠੀਆ ਅਤੇ ਅਮਨ ਅਰੋੜਾ ਵੀ ਇਸ ਨੂੰ ਲੈ ਕੇ ਸਖ਼ਤ ਪ੍ਰਤੀਕਿਰਿਆ ਦੇ ਚੁਕੇ ਹਨ।

Share this Article
Leave a comment