ਚੰਡੀਗੜ੍ਹ: ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਭਗਵੰਤ ਮਾਨ ‘ਤੇ ਮਾਣਹਾਨੀ ਦਾ ਮੁਕੱਦਮਾ ਕਰ ਸਕਦੇ ਹਨ। ਸੁਖਬੀਰ ਬਾਦਲ ਨੇ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਡਿਬੇਟ ਵਿੱਚ ਭਗਵੰਤ ਮਾਨ ਨੇ ਬਾਦਲ ਪਰਿਵਾਰ ‘ਤੇ ਨਿੱਜੀ ਹਮਲੇ ਕੀਤੇ ਹਨ।
ਇਸ ਤੋਂ ਇਲਾਵਾ ਭਗਵੰਤ ਮਾਨ ਨੇ ਜੋ ਸਾਡੀ ਪਾਰਟੀ ਅਤੇ ਪਰਿਵਾਰ ਬਾਰੇ ਝੂਠ ਬੋਲੇ ਹਨ, ਉਸ ਸਭ ਲਈ ਜਾਂ ਤਾਂ 10 ਦਿਨਾਂ ਦੇ ਅੰਦਰ ਜਨਤਕ ਮੁਆਫ਼ੀ ਮੰਗੇ, ਨਹੀਂ ਤਾਂ ਮਾਣਹਾਨੀ ਲਈ ਫ਼ੌਜਦਾਰੀ ਕੇਸ ਦਾ ਸਾਹਮਣਾ ਕਰਨ ਲਈ ਤਿਆਰ ਰਹੇ।
ਸੁਖਬੀਰ ਬਾਦਲ ਨੇ ਦਾਅਵਾ ਕੀਤਾ ਕਿ ਭਗਵੰਤ ਮਾਨ ਨੇ ਕਿਹਾ ਹੈ ਕਿ ਬਾਦਲ ਪਰਿਵਾਰ ਦੀਆਂ ਬੱਸਾਂ ਦੇ 62 ਪਰਮਿਟ ਰੱਦ ਕੀਤੇ ਇਹ ਸਭ ਝੂਠ ਹੈ, ਇਸ ਤੋ਼ ਇਲਾਵਾ ਬਾਲਾਸਰ ਫਾਰਮ ਹਾਊਸ ਨੂੰ ਜਾਂਦੀ ਨਹਿਰ ਦਾ ਵੀ ਝੂਠ ਬੋਲਿਆ।
1 ਨਵੰਬਰ ਨੂੰ ਆਪਣੇ ਰਚੇ ਡਰਾਮੇ ਤਹਿਤ ਨਲਾਇਕ, ਨਖਿੱਧ ਅਤੇ ਨਿਕੰਮੇ ਭਗਵੰਤ ਮਾਨ ਨੇ ਜੋ ਸਾਡੀ ਪਾਰਟੀ ਅਤੇ ਪਰਿਵਾਰ ਬਾਰੇ ਝੂਠ ਬੋਲੇ ਹਨ, ਉਸ ਸਭ ਲਈ ਜਾਂ ਤਾਂ 10 ਦਿਨਾਂ ਦੇ ਅੰਦਰ ਜਨਤਕ ਮੁਆਫ਼ੀ ਮੰਗੇ, ਨਹੀਂ ਤਾਂ ਮਾਣਹਾਨੀ ਲਈ ਫ਼ੌਜਦਾਰੀ ਕੇਸ ਦਾ ਸਾਹਮਣਾ ਕਰਨ ਲਈ ਤਿਆਰ ਰਹੇ।
- Advertisement -
Puppet CM @BhagwantMann you uttered blatant malicious… pic.twitter.com/9WDSFXeqrC
— Sukhbir Singh Badal (@officeofssbadal) November 3, 2023
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।