ਸੁਖਬੀਰ ਬਾਦਲ ਦੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਖੇਤੀ ਬਿੱਲਾਂ ‘ਤੇ ਹਸਤਾਖ਼ਰ ਨਾ ਕਰਨ ਦੀ ਅਪੀਲ

TeamGlobalPunjab
1 Min Read

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਤੇ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਖੇਤੀ ਬਿੱਲਾਂ ‘ਤੇ ਹਸਤਾਖਰ ਨਾ ਕਰਨ ਦੀ ਅਪੀਲ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਰਾਸ਼ਟਰਪਤੀ ਨੂੰ ਬੇਨਤੀ ਕੀਤੀ ਕਿ ਉਹ ਖੇਤੀ ਬਿੱਲਾਂ ‘ਤੇ ਦਸਤਖਤ ਨਾ ਕਰਨ ਅਤੇ ਬਿੱਲ ‘ਤੇ ਪੁਨਰ ਵਿਚਾਰ ਕਰਨ ਲਈ ਇਸ ਨੂੰ ਪਾਰਲੀਮੈਂਟ ‘ਚ ਦੁਬਾਰਾ ਭੇਜਣ।

ਸੁਖਬੀਰ ਬਾਦਲ ਨੇ ਕਿਹਾ ਕਿ ਇਹ ਵਕਤ ਕਿਸਾਨਾਂ, ਮਜ਼ਦੂਰਾਂ ਤੇ ਆੜਤੀਆਂ ਨਾਲ ਖੜਨ ਦਾ ਹੈ ਇਸ ਲਈ ਉਹ ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ, ਅਨਾਜ ਮੰਡੀ ਦੇ ਮਜ਼ਦੂਰਾਂ ਅਤੇ ਦਲਿਤਾਂ ਲਈ ਇਸ ਮਾਮਲੇ ‘ਚ ਦਖਲ ਦੇਣ, ਨਹੀਂ ਤਾਂ ਲੋਕ ਨੁਮਾਇੰਦੇ ਹੋਣ ਦੇ ਨਾਤੇ ਉਹ ਸਾਨੂੰ ਕਦੇ ਮੁਆਫ਼ ਨਹੀਂ ਕਰਨਗੇ।

ਉਨ੍ਹਾਂ ਨੇ ਕਿਹਾ ਕਿ ਲੋਕਤੰਤਰ ਦਾ ਅਰਥ ਆਮ ਸਹਿਮਤੀ ਹੈ, ਨਾ ਕਿ ਜ਼ੁਲਮ। ਜੇਕਰ ‘ਅੰਨਾਦਾਤਾ’ ਭੁੱਖਾ ਮਰਨ ਜਾਂ ਸੜਕਾਂ ‘ਤੇ ਸੌਣ ਲਈ ਮਜਬੂਰ ਹੋਵੇਗਾ ਤਾਂ ਉਹ ਲੋਕਤੰਤਰ ਲਈ ਸੱਚਮੁੱਚ ਸਭ ਤੋਂ ਦੁਖਦਾਈ ਦਿਨ ਗਿਣਿਆ ਜਾਵੇਗਾ।

Share this Article
Leave a comment