ਸੁਖਬੀਰ ਦਾ ਤੰਜ਼ : ਝੂਠ ਸਹਾਰੇ ਹੀ ਚੱਲ ਰਹੀ ਹੈ ਕੈਪਟਨ ਦੀ ਸਰਕਾਰ (ਵੀਡੀਓ)

TeamGlobalPunjab
2 Min Read

ਬਿਜਲੀ ਦਰਾਂ ‘ਚ ਕਮੀ ਦਾ ਸੁਖਬੀਰ ਬਾਦਲ ਨੇ ਉਡਾਇਆ ਮਖੌਲ

ਮੁਕਤਸਰ (ਤਰਸੇਮ ਢੁੱਡੀ) : ਮੁਕਤਸਰ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕੈਪਟਨ ਸਰਕਾਰ ‘ਤੇ ਤਿੱਖੇ ਨਿਸ਼ਾਨੇ ਬਿੰਨੇ। ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਝੂਠ ‘ਤੇ ਹੀ ਨਿਰਭਰ ਹੈ। ਉਨ੍ਹਾਂ ਕੈਪਟਨ ਸਰਕਾਰ ਵੱਲੋਂ ਘਰੇਲੂ ਬਿਜਲੀ ਖਪਤਕਾਰਾਂ ਨੂੰ ਦਿੱਤੀ ਰਿਆਇਤ ਦਾ ਵੀ ਮਖੌਲ ਉਡਾਇਆ।

 ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੁਖਬੀਰ ਬਾਦਲ ਨੇ ਕਾਂਗਰਸ ਸਰਕਾਰ ਵੱਲੋ ਬਿਜਲੀ ਯੂਨਿਟ ਰੇਟ ਘਟਾਉਣ ਦੇ ਕੀਤੇ ਦਾਅਵੇ ਨੂੰ ਝੂਠ ਕਰਾਰ ਦਿੰਦਿਆ ਕਿਹਾ ਕਿ “ਕੈਪਟਨ ਨੂੰ ਤਾਂ ਇਹ ਪਤਾ ਹੀ ਨਹੀਂ ਕਿ ਕੀ ਹੋ ਰਿਹਾ ਹੈ। ਪਹਿਲਾਂ ਹੀ 200 ਯੂਨਿਟ ਤੱਕ ਗਰੀਬ ਘਰਾਂ ਦੀ ਬਿਜਲੀ ਮੁਫ਼ਤ ਹੈ ਅਤੇ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 2 ਕਿਲੋਵਾਟ ਵਾਲਿਆਂ ਲਈ 200 ਯੂਨਿਟ ਤੱਕ ਬਿਜਲੀ ਯੂਨਿਟ ਦੇ ਰੇਟ ਘਟਾਉਣ ਦੀ ਗੱਲ ਕਰਕੇ ਨਿਰਾ ਝੂਠ ਬੋਲ ਰਹੀ ਹੈ।”

ਸੁਖਬੀਰ ਬਾਦਲ ਨੇ ਕੈਪਟਨ ਸਰਕਾਰ ਵਲੋ ਬਿਜਲੀ ਦਰਾਂ ਵਿੱਚ ਕੀਤੀ ਕਮੀ ਬਾਰੇ ਕਿਸ ਤਰ੍ਹਾਂ ਪ੍ਰਤਿਕ੍ਰਿਆ ਦਿੱਤੀ, ਵੇਖੋ ਇਹ ਵੀਡੀਓ…

- Advertisement -

ਸੁਖਬੀਰ ਬਾਦਲ ਆਪਣੇ ਚਚੇਰੇ ਭਰਾ ਅਤੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਮਾਮਾ ਗੁਰਰਾਜ ਸਿੰਘ ਫੱਤਣਵਾਲਾ ਦੇ ਨਿਵਾਸ ਵਿਖੇ ਦੁੱਖ ਪ੍ਰਗਟ ਕਰਨ ਪਹੁੰਚੇ ਸਨ। ਇਸ ਮੌਕੇ ਉਹਨਾਂ ਸਵ. ਗੁਰਰਾਜ ਸਿੰਘ ਫੱਤਣਵਾਲਾ ਦੀ ਧਰਮਪਤਨੀ ਹਰਜਿੰਦਰ ਕੌਰ ਅਤੇ ਵੱਡੇ ਉਨ੍ਹਾਂ ਦੇ ਪਰਿਵਾਰ ਨਾ ਦੁੱਖ ਦਾ ਪ੍ਰਗਟਾਵਾ ਕੀਤਾ।

ਇਸ ਦੌਰਾਨ ਪੱਤਰਕਾਰਾਂ ਵਲੋਂ ਜਦੋਂ ਸੁਖਬੀਰ ਬਾਦਲ ਤੋਂ ਕਾਂਗਰਸੀ ਵਿਧਾਇਕਾਂ ਦੇ ਕਲੇਸ਼ ਨੂੰ ਨਿਬੇੜਣ ਲਈ ਬਣਾਈ ਗਈ ਤਿੰਨ-ਮੈਂਬਰੀ ਕਮੇਟੀ ਬਾਰੇ ਪ੍ਰਤੀਕ੍ਰਿਆ ਜਾਣਨੀ ਚਾਹੀ ਤਾਂ ਉਹ ਬਿਨ੍ਹਾਂ ਜਵਾਬ ਦਿੱਤੇ ਹੀ ਉਥੋਂ ਚਲੇ ਗਏ।

Share this Article
Leave a comment