ਕੋਰੋਨਾ ਵਾਇਰਸ : ਸੁਖਬੀਰ ਬਾਦਲ ਦਾ ਵੱਡਾ ਐਲਾਨ, ਇਸ ਸਮੇ ਨਹੀਂ ਹੋਣੀ ਚਾਹੀਦੀ ਸਿਆਸਤ !

TeamGlobalPunjab
1 Min Read

ਚੰਡੀਗੜ੍ਹ : ਸੂਬੇ ਵਿੱਚ ਕੋਰੋਨਾ ਵਾਇਰਸ ਨੇ ਆਪਣੇ ਪੂਰੀ ਤਰ੍ਹਾਂ ਪਰ ਪਸਾਰ ਲਏ ਹਨ। ਇਸ ਨੂੰ ਦੇਖਦਿਆਂ ਲਗਾਤਾਰ ਜਿਥੇ ਸਰਕਾਰ ਵਲੋਂ ਵੱਡੇ ਵੱਡੇ ਐਲਾਨ ਕੀਤੇ ਜਾ ਰਹੇ ਹਨ ਉਥੇ ਹੀ ਸਮਾਜ ਸੇਵੀ ਜਥੇਬੰਦੀਆਂ ਅਤੇ ਦੂਜੀਆਂ ਸਿਆਸੀ ਪਾਰਟੀਆਂ ਵੀ ਕਿਸੇ ਕਿਸਮ ਦੀ ਕਸਰ ਨਹੀਂ ਛੱਡ ਰਹੀਆਂ। ਇਸ ਨੂੰ ਲੈ ਕਿ ਹੁਣ ਸ਼ਿਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਵੀਡੀਓ ਬਿਆਨ ਜਾਰੀ ਕਰਕੇ ਵਿਸ਼ੇਸ਼ ਅਪੀਲ ਕੀਤੀ ਹੈ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਹਲਕਾ ਇੰਚਾਰਜ ਤੇ ਜ਼ਿਲ੍ਹਾ ਪ੍ਰਧਾਨਾਂ ਸਮੇਤ ਸਾਰੇ ਅਹੁਦੇਦਾਰਾਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਆਪਣੇ ਇਲਾਕੇ ਵਿੱਚ ਇਹ ਗੱਲ ਯਕੀਨੀ ਬਣਾਉਣ ਕਿ ਕਿਸੇ ਵੀ ਪਰਿਵਾਰ ਨੂੰ ਰਾਸ਼ਨ ਤੇ ਲੰਗਰ ਦੀ ਪਰੇਸ਼ਾਨੀ ਨਾ ਆਵੇ।

ਸੁਖਬੀਰ ਬਾਦਲ ਨੇ ਕਿਹਾ ਕਿ ਜਿਸ ਘਰ ਅੰਦਰ ਵੀ ਰਾਸ਼ਨ ਦੀ ਕੋਈ ਪ੍ਰੇਸ਼ਾਨੀ ਆ ਰਹੀ ਹੈ ਉਸ ਨੂੰ ਜਾ ਤਾ ਪਾਰਟੀ ਆਹੁਦੇਦਾਰ ਆਪੋ ਆਪਣੇ ਘਰੋਂ ਦੇਣ ਜਾ ਫਿਰ ਪਾਰਟੀ ਦਫਤਰ ਗੱਲ ਕਰਨ ਜਾ ਸਥਾਨਕ ਡਿਪਟੀ ਕਮਿਸ਼ਨਰ ਨਾਲ ਗੱਲ ਕਰਨ। ਉਨ੍ਹਾਂ ਕਿਹਾ ਕਿ ਸਰਕਾਰੀ ਮਦਦ ਵਿੱਚ ਵਿਤਕਰੇ ਬਾਰੇ ਜਾਣ ਕੇ ਦੁੱਖ ਲੱਗਿਆ ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਮੇਰੀ ਅਪੀਲ ਹੈ ਕਿ ਮੌਜੂਦਾ ਮੁਸ਼ਕਿਲ ਦੌਰ ‘ਚ ਇਨ੍ਹਾਂ ਸੇਵਾਵਾਂ ਨੂੰ ਸਿਆਸੀ ਪੱਖਪਾਤ ਦਾ ਜ਼ਰੀਆ ਨਾ ਬਣਾਇਆ ਜਾਵੇ।

Share this Article
Leave a comment