ਸ਼ੂਗਰ ਫਰੀ ਸੋਫਟ ਡਰਿੰਕ ਪੀਣ ਨਾਲ ਵੱਧ ਰਿਹੈ ਬੇਵਕਤੀ ਮੌਤ ਦਾ ਖਤਰਾ

TeamGlobalPunjab
2 Min Read

ਜੇਕਰ ਤੁਸੀ ਸਾਫਟ ਡਰਿੰਕ ਪੀਣ ਦੇ ਸ਼ੌਕੀਨ ਹੋ ਤੇ ਉਸ ਦੇ ਨੁਕਸਾਨ ਤੋਂ ਬਚਣ ਲਈ ਬਜ਼ਾਰ ‘ਚ ਆਉਣ ਵਾਲੀ ਸ਼ੂਗਰ ਫਰੀ ਸਾਫਟ ਡਰਿੰਕ ਪੀਂਦੇ ਹੋ ਤਾਂ ਇਹ ਜਾਣਕਾਰੀ ਤੁਹਾਡੇ ਲਈ ਹੀ ਹੈ। ਜਾਂਚ ‘ਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਸ਼ੂਗਰ ਫਰੀ ਸਾਫਟ ਡਰਿੰਕ ਨੂੰ ਪੀਣਾ ਵੀ ਸਿਹਤ ਲਈ ਠੀਕ ਨਹੀਂ ਹੈ ਤਾਂ ਆਓ ਜਾਣਦੇ ਹਾਂ ਕੀ ਕਹਿੰਦੀ ਹੈ ਜਾਂਚ ।

ਦਸ ਯੂਰੋਪੀ ਦੇਸ਼ਾਂ ਵਿੱਚ ਦਸ ਲੱਖ ਤੋਂ ਜ਼ਿਆਦਾ ਲੋਕਾਂ ‘ਤੇ ਕੀਤੀ ਗਏ ਅਧਿਐਨ ‘ਚ ਵਿੱਚ ਇਸ ਗੱਲ ਦਾ ਪਤਾ ਚੱਲਿਆ ਹੈ ਕਿ ਜੋ ਲੋਕ ਸ਼ੂਗਰ ਫਰੀ ਜਾਂ ਸ਼ੂਗਰ ਵਾਲੀ ਸਾਫਟ ਡਰਿੰਕ ਰੋਜ਼ਾਨਾ ਘੱਟੋਂ-ਘੱਟ ਦੋ ਗਲਾਸ ਜਾਂ ਉਸ ਤੋਂ ਜ਼ਿਆਦਾ ਪੀਂਦੇ ਹੋ ਤਾਂ ਉਨ੍ਹਾਂ ਦੀ ਮੌਤ ਸਮੇਂ ਤੋਂ ਪਹਿਲਾਂ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।

ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਸ਼ੂਗਰ ਫਰੀ ਸਾਫਟ ਡਰਿੰਕ ਦਾ ਸੇਵਨ ਕਰਨ ਵਾਲਿਆਂ ਦੀ ਦਿਲ ਸਬੰਧੀ ਤੇ ਸਟਰੋਕ ਨਾਲ ਮੌਤ ਜ਼ਿਆਦਾ ਹੁੰਦੀ ਹੈ । ਉੱਥੇ ਹੀ ਜਿਹੜੇ ਸ਼ੂਗਰ ਵਾਲੇ ਡਰਿੰਕ ਦਾ ਸੇਵਨ ਕਰਦੇ ਹਨ ਉਨ੍ਹਾਂ ‘ਚ ਪਾਚਣ ਸਬੰਧੀ ਰੋਗਾਂ ਨਾਲ ਮੌਤ ਹੁੰਦੀ ਹੈ। ਇਸ ਗੱਲ ਤੋਂ ਪਤਾ ਚਲਦਾ ਹੈ ਕਿ ਦਿਲ ਦੇ ਰੋਗ ਦਾ ਸਾਫਟ ਡਰਿੰਕ ਨਾਲ ਸਿੱਧਾ ਸਬੰਧ ਹੈ ।

ਹਾਲਾਂਕਿ ਸਾਫਟ ਡਰਿੰਕ ਦਾ ਸੇਵਨ ਕਰਨ ਨਾਲ ਬੇਵਕਤੀ ਮੌਤ ਸਬੰਧੀ ਖੋਜਕਾਰਾਂ ਦਾ ਮੰਨਣਾ ਹੈ ਕਿ ਇਹ ਪੂਰੀ ਤਰ੍ਹਾਂ ਠੀਕ ਨਹੀ ਹੋ ਸਕਦਾ ਹੈ। ਖੋਜਕਾਰ ਨੇ ਦੱਸਿਆ ਕਿ ਸਾਫਟ ਡਰਿੰਕ ਦਾ ਘੱਟ ਸੇਵਨ ਕਰਨ ਵਾਲਿਆਂ ਦੇ ਮੁਕਾਬਲੇ ਜਿਹੜੇ ਲੋਕ ਇਸ ਦਾ ਜ਼ਿਆਦਾ ਸੇਵਨ ਕਰਦੇ ਹਨ ਉਨ੍ਹਾਂ ਵਿੱਚ ਜਲਦੀ ਮੌਤ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।

Share this Article
Leave a comment