ਕੈਨੇਡਾ ‘ਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦੀ ਅਚਾਨਕ ਹੋਈ ਮੌਤ

Rajneet Kaur
1 Min Read

ਨਿਊਜ਼ ਡੈਸਕ: ਕੈਨੇਡਾ ‘ਚ ਰਹਿੰਦੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸ਼ੇਰਾ ਅਠਵਾਲ (ਸ਼ਮਸ਼ੇਰ ਸਿੰਘ) ਦੀ ਅਚਾਨਕ ਮੌਤ ਹੋ ਗਈ। ਜਿਸ ਦੀ ਖ਼ਬਰ ਮਿਲਦੇ ਹੀ ਗੁਰਦਾਸਪੁਰ ਦੇ ਪਿੰਡ ਅਠਵਾਲ ਵਿਖੇ ਪਰਿਵਾਰ ਅਤੇ ਪਿੰਡ ‘ਚ ਸੋਗ ਦੀ ਲਹਿਰ ਪਸਰ ਗਈ ਹੈ।

ਸ਼ੇਰਾ ਦੇ ਚਾਚੇ ਨੇ ਦਸਿਆ ਕਿ ਸ਼ੇਰਾ ਦਾ ਇਕ ਸਾਲ ਪਹਿਲਾਂ ਵਿਆਹ ਹੋਇਆ ਸੀ।ਡੇਢ ਮਹੀਨਾਂ ਪਹਿਲਾਂ ਹੀ ਉਹ ਪਿੰਡ ‘ਚ ਛੁਟੀਆਂ ਕੱਟ ਕੇ ਕੈਨੇਡਾ ਵਾਪਿਸ ਗਿਆ ਸੀ ।ਅੱਜੇ ਤੱਕ ਸ਼ਮਸ਼ੇਰ ਸਿੰਘ ਸ਼ੇਰਾ ਦੀ ਪੋਸਟਮਾਰਟਮ  ਰੀਪੋਰਟ ਨਹੀਂ ਆਈ।ਰੀਪੋਰਟ ਤੋਂ ਬਾਅਦ ਹੀ ਅਸਲ ਕਾਰਨਾਂ ਦਾ ਪਤਾ ਲੱਗੇਗਾ ਕਿ ਮੌਤ ਕਿਸ ਕਾਰਨ  ਹੋਈ।

ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮਰਹੂਮ ਸ਼ਮਸ਼ੇਰ ਸਿੰਘ ਸ਼ੇਰਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮਰਹੂਮ ਮਹਾਂਵੀਰ ਅਠਵਾਲ ਮਰਹੂਮ ਦਾ ਨਜ਼ਦੀਕੀ ਸਾਥੀ ਸੀ। ਉਸ ਦੀ ਮੌਤ ਨਾਲ ਉਸ ਦੇ ਪਰਿਵਾਰ, ਸਾਕ ਸਨੇਹੀਆਂ ਪਿੰਡ ਅਤੇ ਇਲਾਕੇ ਤੇ ਕਬੱਡੀ ਖੇਡ ਜਗਤ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

 

Share this Article
Leave a comment