ਗੋਬਿੰਦ ਸਾਗਰ ਝੀਲ ‘ਚ ਜਲ ਸਮਾਧੀ ਲੈਣ ਲੱਗੇ ਮੰਦਰ, ਜਾਣੋ ਪੂਰਾ ਮਾਮਲਾ

Prabhjot Kaur
3 Min Read

ਸ਼ਿਮਲਾ: ਹਿਮਾਚਲ ਪ੍ਰਦੇਸ਼ ‘ਚ ਸਰਕਾਰਾਂ ਦੀ ਨਾਕਾਮੀ ਕਹੋ ਜਾਂ ਅਣਗਹਿਲੀ, ਦਹਾਕਿਆਂ ਤੋਂ ਪਾਣੀ ‘ਚ ਦੱਬੀ ਰਿਆਸਤ ਕਹਿਲੂਰ ਦੇ ਇਤਿਹਾਸ ਨੂੰ ਬਚਾਉਣ ਦੀ ਕਵਾਇਦ ਤਾਂ ਸ਼ੁਰੂ ਹੋ ਗਈ ਹੈ, ਪਰ ਇਸ ਨੂੰ ਸਿਰੇ ਚੜ੍ਹਾਉਣ ਲਈ ਕੋਈ ਠੋਸ ਉਪਰਾਲਾ ਹੁੰਦਾ ਨਜ਼ਰ ਨਹੀਂ ਆ ਰਿਹਾ। ਅਣਦੇਖੀ ਦੇ ਚਲਦਿਆਂ ਇਸ ਬਰਸਾਤ ਦੇ ਮੌਸਮ ਵਿੱਚ ਇੱਕ ਵਾਰ ਫਿਰ ਤੋਂ ਕਹਿਲੂਰ ਰਿਆਸਤ ਦਾ ਇਤਿਹਾਸ ਗੋਬਿੰਦ ਸਾਗਰ ਝੀਲ ਵਿੱਚ ਮੁੜ ਜਲ ਸਮਾਧੀ ਲੈ ਰਿਹਾ ਹੈ। 6ਵੀਂ ਅਤੇ 17ਵੀਂ ਸਦੀ ‘ਚ ਬਣੇ 28 ਮੰਦਰਾਂ ਵਿੱਚੋਂ 21 ਸਤਲੁਜ ਉੱਤੇ ਭਾਖੜਾ ਡੈਮ ਬਣਨ ਤੋਂ ਬਾਅਦ ਗੋਬਿੰਦ ਸਾਗਰ ਵਿੱਚ ਅਲੋਪ ਹੋ ਗਏ ਸਨ, ਪਰ ਅੱਠ ਮੰਦਰ ਅੱਜ ਤੱਕ ਬਚੇ ਹੋਏ ਹਨ। ਪਰ ਹਰ ਸਾਲ ਛੇ ਮਹੀਨੇ ਪਾਣੀ ਵਿੱਚ ਰਹਿਣ ਤੋਂ ਬਾਅਦ ਇਹ ਇਤਿਹਾਸ ਆਪਣੇ ਆਪ ਨੂੰ ਜਿੰਦਾ ਰੱਖਣ ਲਈ ਕਿੰਨਾ ਸੰਘਰਸ਼ ਕਰ ਪਾਵੇਗਾ, ਇਹ ਭਵਿੱਖ ਦੀ ਕੁੱਖ ‘ਚ ਪਿਆ ਹੈ।

ਇਸ ਸਾਲ ਭਾਰੀ ਬਰਸਾਤ ਕਾਰਨ ਇਹ ਮੰਦਰ ਜਲਦੀ ਹੀ ਪਾਣੀ ‘ਚ ਸਮਾਧੀ ਲੈਣ ਜਾ ਰਿਹਾ ਹੈ। ਝੀਲ ਪਾਣੀ ਨਾਲ ਭਰਨੀ ਸ਼ੁਰੂ ਹੋ ਗਈ ਹੈ ਅਤੇ ਮੰਦਰਾ ਦਾ ਇੱਕ ਹਿੱਸਾ ਇਸ ਵਿੱਚ ਸਮਾ ਗਿਆ ਹੈ। ਸਰਦੀਆਂ ਤੋਂ ਲੈ ਕੇ ਮਾਨਸੂਨ ਦੀ ਸ਼ੁਰੂਆਤ ਤੱਕ ਨੈਸ਼ਨਲ ਹਾਈਵੇਅ 21 ‘ਤੇ ਚੰਡੀਗੜ੍ਹ ਤੋਂ ਮਨਾਲੀ ਤੱਕ ਦੀ ਡਰਾਈਵ ਕਰਨ ‘ਤੇ ਬਿਲਾਸਪੁਰ ਦੇ ਨੇੜ੍ਹੇ ਘਾਟੀ ਦੇ ਹੇਠਾਂ ਗੋਬਿੰਦ ਸਾਗਰ ਦੇ ਵਿੱਚ ਸ਼ਿਖਾਰਾ-ਸ਼ੈਲੀ ਦੇ ਪੱਥਰ ਦੀਆਂ ਛੱਤਾਂ ਦਾ ਸ਼ਾਨਦਾਰ ਦ੍ਰਿਸ਼ ਪੇਸ਼ ਕਰਦੀ ਹੈ। ਜਦੋਂ ਗਰਮੀਆਂ ਵਿੱਚ ਪਾਣੀ ਦਾ ਪੱਧਰ ਘੱਟ ਜਾਂਦਾ ਹੈ, ਤਾਂ ਇਮਾਰਤ ਪੂਰੀ ਤਰ੍ਹਾਂ ਰੇਤਲੀ ਝੀਲ ‘ਤੇ ਖੜ੍ਹੀ ਹੁੰਦੀ ਹੈ, ਆਪਣੀ ਸੁੰਦਰਤਾ ਨਾਲ ਰਾਹਗੀਰਾਂ ਨੂੰ ਖਿੱਚਦੀ ਹੈ, ਪਰ ਜਦੋਂ ਬਾਰਸ਼ ਆਪਣੇ ਸਿਖਰ ‘ਤੇ ਹੁੰਦੀ ਹੈ ਤਾਂ ਇਹ ਮੰਦਰ ਛੇ ਮਹੀਨੇ ਲਈ ਪਾਣੀ ਵਿੱਚ ਡੁੱਬ ਜਾਂਦਾ ਹੈ।

ਪਿਛਲੀ ਭਾਜਪਾ ਸਰਕਾਰ ਨੇ ਇਨ੍ਹਾਂ ਮੰਦਰਾਂ ਦੀ ਸਾਂਭ ਸੰਭਾਲ ਅਤੇ ਮੁੜ ਵਸੇਬੇ ਲਈ 1500 ਕਰੋੜ ਰੁਪਏ ਦੇ ਪ੍ਰਾਜੈਕਟ ਦਾ ਐਲਾਨ ਕੀਤਾ ਸੀ। ਇਸ ਵਿੱਚੋਂ 1400 ਕਰੋੜ ਕੇਂਦਰ ਸਰਕਾਰ ਅਤੇ 100 ਕਰੋੜ ਸੂਬਾ ਸਰਕਾਰ ਨੇ ਦੇਣੇ ਸਨ। ਇਸ ਪ੍ਰੋਜੈਕਟ ਲਈ 2022 ਵਿੱਚ ਮਿੱਟੀ ਦੇ ਨਮੂਨੇ ਲਏ ਗਏ ਸਨ। ਇਸ ਦਾ ਬਲੂ ਪ੍ਰਿੰਟ ਵੀ ਤਿਆਰ ਕੀਤਾ ਗਿਆ ਸੀ। ਸੈਰ ਸਪਾਟਾ ਵਿਭਾਗ ਨੂੰ ਆਸ ਸੀ ਕਿ ਇਸ ਦਾ ਬਜਟ ਵੀ ਜਲਦੀ ਹੀ ਜਾਰੀ ਕਰ ਦਿੱਤਾ ਜਾਵੇਗਾ। ਪਰ ਸਰਕਾਰ ਬਦਲਣ ਤੋਂ ਬਾਅਦ ਇਸ ਦੀ ਤਰੱਕੀ ਰੁਕ ਗਈ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment