ਡਿਪੋਰਟੇਸ਼ਨ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦੇ ਹੱਕ ‘ਚ ਆਏ ਪੰਜਾਬੀ ਗਾਇਕ

Prabhjot Kaur
2 Min Read

ਓਨਟਾਰੀਓ: ਠੱਗ ਏਜੰਟ ਦੇ ਧੋਖੇ ਦਾ ਸ਼ਿਕਾਰ ਹੋਏ 700 ਤੋਂ ਵੱਧ ਪੰਜਾਬੀ ਵਿਦਿਆਰਥੀਆਂ ‘ਤੇ ਡਿਪੋਰਟੇਸ਼ਨ ਦੀ ਤਲਵਾਰ ਲਟਕ ਰਹੀ ਹੈ। ਫ਼ਰਜ਼ੀ ਦਾਖ਼ਲਾ ਪੱਤਰ ਲਗਾ ਕੇ ਕੈਨੇਡਾ ਦਾ ਸਟੱਡੀ ਵੀਜ਼ੇ ਹਾਸਿਲ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸੈਂਕੜੇ ਵਿਦਿਆਰਥੀਆਂ ਵੱਲੋਂ ਮਿਸੀਸਾਗਾ ਵਿਖੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਹੁਣ ਇਹਨਾਂ ਵਿਦਿਆਰਥੀਆਂ ਹੱਕ ‘ਚ ਗਾਇਕ ਐਲੀ ਮਾਂਗਟ ਤੇ ਸ਼ੈਰੀ ਮਾਨ ਅੱਗੇ ਆਏ ਹਨ। ਗਾਇਕ ਸ਼ੈਰੀ ਮਾਨ ਤੇ ਐਲੀ ਮਾਂਗਟ ਸੜਕ ‘ਤੇ ਧਰਨਾ ਲਾ ਕੇ ਬੈਠੇ ਵਿਦਿਆਰਥੀਆਂ ਕੋਲ ਪਹੁੰਚੇ। ਉਨ੍ਹਾਂ ਕੈਨੇਡਾ ਰਹਿੰਦੇ ਸਾਰੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਸਭ ਨੂੰ ਡੱਟ ਕੇ ਖੜ੍ਹੇ ਹੋਣ ਦੀ ਜ਼ਰੂਰਤ ਹੈ।

ਦੱਸਣਯੋਗ ਹੈ 2018 ਤੋਂ 2022 ਦਰਮਿਆਨ ਜਲੰਧਰ ਦੇ ਇਕ ਟਰੈਵਲ ਏਜੰਟ ਨੇ ਕਰੀਬ 700 ਭਾਰਤੀ ਵਿਦਿਆਰਥੀਆਂ ਨੂੰ ਕੈਨੇਡਾ ਦੇ ਇਕ ਪ੍ਰਾਈਵੇਟ ਕਾਲਜ ਦੇ ਆਫਰ ਲੈਟਰ ਦਿਵਾ ਕੇ ਉਨ੍ਹਾਂ ਦੇ ਕੈਨੇਡਾ ਦੇ ਵੀਜ਼ੇ ਲਗਵਾ ਦਿੱਤੇ, ਜਿਸ ਕਾਰਨ ਉਕਤ ਟਰੈਵਲ ਕਾਰੋਬਾਰੀ ਨੇ ਹਰੇਕ ਵਿਦਿਆਰਥੀ ਤੋਂ ਲੱਖਾਂ ਰੁਪਏ ਵਸੂਲ ਕੀਤੇ।

ਇਮੀਗ੍ਰੇਸ਼ਨ ਮੰਤਰਾਲੇ ਨੂੰ ਇਸ ਮਸਲੇ ਦੀ ਭਿਣਕ ਉਸ ਸਮੇਂ ਪਈ ਜਦੋਂ ਪੜ੍ਹਾਈ ਕਰਨ ਉਪਰੰਤ ਇਹਨਾਂ ਵਿਦਿਆਰਥੀਆਂ ਨੇ ਕੈਨੇਡਾ ਦੀ ਪਰਮਾਨੈਂਟ ਰੈਜ਼ੀਡੈਂਸੀ ਦੀ ਅਰਜ਼ੀ ਦਿੱਤੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share This Article
Leave a Comment