ਟਰਾਂਸਕ੍ਰਿਪਟ ਦਾ ਕੰਮ ਬੰਦ ਹੋਣ ਕਰਕੇ ਵਿਦਿਆਰਥੀਆਂ ਦਾ ਹੋ ਰਿਹੈ ਨੁਕਸਾਨ

TeamGlobalPunjab
2 Min Read

ਪਟਿਆਲਾ : ਪੰਜਾਬੀ ਯੂਨੀਵਰਸਿਟੀ ਵੱਲੋਂ ਵਰਲਡ ਐਜੂਕੇਸ਼ਨ ਸਰਵਿਸ (ਡਬਲਯੂਈਐੱਸ) ਨੂੰ ਭੇਜੀ ਜਾਣ ਵਾਲੀ ਟਰਾਂਸਕ੍ਰਿਪਟ ਦਾ ਕੰਮ 20 ਦਿਨਾਂ ਤੋਂ ਬੰਦ ਪਿਆ ਹੈ। ਇਹ ਸੇਵਾ ਬੰਦ ਹੋਣ ਦਾ ਕਾਰਨ ਕੋਰੀਅਰ ਕੰਪਨੀ ਦੇ ਬਿੱਲ ਕਲੀਅਰ ਨਾ ਹੋਣਾ ਦੱਸਿਆ ਜਾ ਰਿਹਾ ਹੈ। ਇਸ ਦਾ ਨੁਕਸਾਨ ਵਿਦੇਸ਼ਾਂ ‘ਚ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਹੋ ਰਿਹਾ ਹੈ।

ਦੱਸ ਦਈਏ ਪੰਜਾਬੀ ਯੂਨੀਵਰਸਿਟੀ ਵੱਲੋਂ ਵਿਦੇਸ਼ਾਂ ‘ਚ ਰਹਿ ਰਹੇ ਵਿਦਿਆਰਥੀਆਂ ਨੂੰ ਟਰਾਂਸਕ੍ਰਿਪਟ ਭੇਜਣ ਲਈ 30 ਤੋਂ 35 ਹਜ਼ਾਰ ਰੁਪਏ ਦੀਆਂ ਫ਼ੀਸਾਂ ਲਈਆਂ ਜਾ ਰਹੀਆਂ ਹਨ। ਵਿਦਿਆਰਥੀਆਂ ਨੂੰ ਔਨਲਾਈਨ ਜਾਂ ਔਫ਼ਲਾਈਨ ਮੋਡ ਰਾਹੀਂ ਟਰਾਂਸਕ੍ਰਿਪਟ ਅਪਲਾਈ ਕਰਨੀ ਪੈਂਦੀ ਹੈ। ਅਪਲਾਈ ਕਰਨ ਤੋਂ ਬਾਅਦ ਪੁੱਜਣ ‘ਚ 15 ਤੋਂ 20 ਦਿਨ ਦਾ ਸਮਾਂ ਲੱਗਦਾ ਹੈ। ਇਹ ਸੇਵਾਵਾਂ ਬੰਦ ਹੋਣ ਕਰਕੇ ਵਿਦੇਸ਼ਾਂ ‘ਚ ਬੈਠੇ ਵਿਦਿਆਰਥੀਆਂ ਨੂੰ ਇਸ ਦਾ ਸਹੀ ਸਟੇਟਸ ਨਹੀਂ ਮਿਲ ਪਾ ਰਿਹਾ ਹੈ।

ਵਿਦਿਆਰਥੀ ਸਬੰਧਤ ਵਿਭਾਗ ਨੂੰ ਫ਼ੋਨ ਕਰਕੇ ਸਟੇਟਸ ਜਾਣਨ ਦੀ ਕੋਸ਼ਿਸ਼ ਵੀ ਕਰਦੇ ਹਨ ਤਾਂ ਉਨ੍ਹਾਂ ਨੂੰ ਅਰਜ਼ੀ ਸਬੰਧੀ ਪ੍ਰੋਸੈਸਿੰਗ ‘ਚ ਹੈ ਕਹਿ ਕੇ ਟਾਲ ਦਿੱਤਾ ਜਾਂਦਾ ਹੈ, ਜਦਕਿ ਵੀਹ ਦਿਨਾਂ ਤੋਂ ਟਰਾਂਸਕ੍ਰਿਪਟ ਯੂਨੀਵਰਸਿਟੀ ਵੱਲੋਂ ਭੇਜੀ ਨਹੀਂ ਗਈ ਹੈ। ਵਿਦਿਆਰਥੀਆਂ ਵੱਲੋਂ ਤਿੰਨ ਮਹੀਨਿਆਂ ਅੰਦਰ ਟਰਾਂਸਕ੍ਰਿਪਟ ਨਾ ਪਹੁੰਚਣ ਕਰਕੇ ਉਨ੍ਹਾਂ ਦੀ ਵਰਲਡ ਐਜੂਕੇਸ਼ਨ ਸਰਵਿਸ ‘ਚ ਭੇਜੀ ਗਈ 200 ਡਾਲਰ ਦੀ ਫ਼ੀਸ ਖਤਮ ਹੋ ਜਾਂਦੀ ਹੈ ਤੇ ਉਸ ਨੂੰ ਮੁੜ ਟਰਾਂਸਕ੍ਰਿਪਟ ਮੰਗਵਾਉਣ ਲਈ ਇਹ ਫ਼ੀਸ ਭਰਨੀ ਪੈਂਦੀ ਹੈ।

TAGGED: , ,
Share this Article
Leave a comment