ਪੰਜਾਬ ਯੂਨੀਵਰਸਿਟੀ ’ਚ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਅੱਜ

Global Team
2 Min Read

ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਵਿਚ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਅੱਜ 5 ਸਤੰਬਰ ਨੂੰ ਹੋ ਰਹੀਆਂ ਹਨ। ਪ੍ਰਧਾਨ ਦੇ ਅਹੁਦੇ ਲਈ 3 ਲੜਕੀਆਂ ਸਮੇਤ 8 ਉਮੀਦਵਾਰ ਚੋਣ ਮੈਦਾਨ ਵਿਚ ਹਨ। ਕੁੱਲ 16 ਹਜ਼ਾਰ ਵਿਦਿਆਰਥੀ ਇਹਨਾਂ ਚੋਣਾਂ ਵਿਚ ਵੋਟਾਂ ਪਾਉਣਗੇ ਤੇ ਵੋਟਾਂ ਵਾਸਤੇ 174 ਬੂਥ ਸਥਾਪਿਤ ਕੀਤੇ ਗਏ ਹਨ।

ਕੌਂਸਲ ਲਈ ਪ੍ਰਧਾਨ, ਮੀਤ ਪ੍ਰਧਾਨ, ਸਕੱਤਰ ਅਤੇ ਸੰਯੁਕਤ ਸਕੱਤਰ ਤੋ ਇਲਾਵਾ 127 ਡੀ ਆਰ ਵੀ ਚੁਣੇ ਜਾਣਗੇ। ਇਨ੍ਹਾਂ ਚੋਣਾਂ ’ਚ ਕੁਲ 24 ਉਮੀਦਵਾਰ ਹਨ। ਇਨ੍ਹਾਂ ’ਚੋਂ ਪ੍ਰਧਾਨ, ਮੀਤ ਪ੍ਰਧਾਨ ਲਈ ਕਰਮਵਾਰ 9 ਅਤੇ 5, ਸਕੱਤਰ ਅਹੁਦੇ ਲਈ 4 ਅਤੇ ਸੰਕੁਯਤ ਸਕੱਤਰ ਅਹੁਦੇ ਲਈ 5 ਉਮੀਦਵਾਰ ਹਨ। ਪ੍ਰਧਾਨਗੀ ਅਹੁਦੇ ਲਈ ਏਬੀਵੀਪੀ ਦੀ ਅਪਰਿਤਾ ਮਲਿਕ, ਪੀ ਐਸ ਯੂ ਲਲਕਾਰ ਦੀ ਸਾਰਾਹ ਸ਼ਰਮਾ ਅਤੇ ਏ ਐਸ ਐਫ਼ ਦੀ ਅਲਕਾ ਮੈਦਾਨ ’ਚ ਹਨ, ਸੀ ਵਾਈ ਐਸ ਐਸ, ਐਨ ਐਸ ਯੂ ਆਈ ਦੇ ਰਾਹੁਲ ਨੈਨ, ਐਸ ਐਫ਼ ਦੇ ਅਨੁਰਾਗ, ਸੋਈ ਦੇ ਤਰੁਨ ਸਿੱਧੂ ਅਤੇ ਦੋ ਅਜ਼ਾਦ ਉਮੀਦਵਾਰਾਂ ’ਚ ਮੁਕੁਲ ਤੇ ਮਨਦੀਪ ਹਨ।

ਮੀਤ ਪ੍ਰਧਾਨ ਲਈ ਅਭਿਸੇਕ, ਰਚਿਤ ਗਰਗ, ਕਰਨਦੀਪ, ਕਰਨ ਭੱਟੀ ਤੇ ਅਜ਼ਾਦ ਸਿਵਾਨੀ ਹਨ।  ਸਕੱਤਰ ਅਹੁਦੇ ਲਈ ਸਿਵਨੰਦਨ ਰਿਖੇ, ਪਾਰਸ ਪਰਾਸਰ, ਵਿਨੀਤ ਯਾਦਵ ਤੇ ਅਨੁਰਾਗ ਦਲਾਲ ’ਚ ਮੁਕਾਬਲਾ ਹੈ। ਸੰਯੁਕਤ ਸਕੱਤਰ ਅਹੁਦੇ ਦੇ ਉਮੀਦਵਾਰਾਂ  ’ਚ ਅਮਿਤ ਬੰਗਾ, ਤੇਜੱਸਵੀ ਯਾਦਵ, ਜੱਸੀ ਰਾਣਾ, ਸ਼ੁਭਮ, ਯਸ਼ ਕਾਸਪੀਆ ਅਤੇ ਰੋਹਿਤ ਸ਼ਰਮਾ ਹਨ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

- Advertisement -

Share this Article
Leave a comment