ਕੈਪਟਨ ਤੇ ਸਿੱਧੂ ਵਿਚਾਲੇ ਖਤਮ ਹੋਈਆਂ ਦੂਰੀਆਂ! ਟੀ-ਪਾਰਟੀ ਦੀਆਂ ਤਸਵੀਰਾਂ ਆਈਆਂ ਸਾਹਮਣੇ

TeamGlobalPunjab
1 Min Read

ਚੰਡੀਗੜ੍ਹ : ਨਵਜੋਤ ਸਿੰਘ ਸਿੱਧੂ ਅੱਜ ਰਸਮੀ ਤੌਰ ’ਤੇ ਪੰਜਾਬ ਕਾਂਗਰਸ ਦੀ ਕਮਾਨ ਸੰਭਾਲਣ ਜਾ ਰਹੇ ਹਨ। ਪੰਜਾਬ ਭਵਨ ਅਤੇ ਪੰਜਾਬ ਕਾਂਗਰਸ ਭਵਨ ਦੇ ਬਾਹਰ ਸੁਰੱਖਿਆ ਪ੍ਰਬੰਧ ਸਖ਼ਤ ਕੀਤਾ ਗਏ ਹਨ। ਸਿੱਧੂ ਦੀ ਤਾਜਪੋਸ਼ੀ ਦੇ ਸਮਾਰੋਹ ਤੋਂ ਪਹਿਲਾਂ ਸਾਰੇ ਸੰਸਦ ਮੈਂਬਰ, ਮੰਤਰੀ, ਵਿਧਾਇਕ ਅਤੇ ਪਾਰਟੀ ਦੇ ਸੀਨੀਅਰ ਨੇਤਾ ਪੰਜਾਬ ਭਵਨ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਟੀ ਪਾਰਟੀ ‘ਚ ਪਹੁੰਚੇ। ਸਿੱਧੂ ਵੀ ਟੀ ਪਾਰਟੀ ਵਿਚ ਪਹੁੰਚ ਗਏ ਹਨ। ਇਥੇ ਟੀ ਪਾਰਟੀ ਤੋਂ ਬਾਅਦ ਸਭ ਨੇ ਕਾਂਗਰਸ ਹੈੱਡਕੁਆਟਰ ਵੱਲ ਕੂਚ ਕਰ ਦਿੱਤਾ ਹੈ।

Share this Article
Leave a comment