ਦੁਨੀਆਂ ਦੀ ਪਹਿਲੀ ਕੋਰੋਨਾ ਵੈਕਸੀਨ ਨੂੰ ਮਨਜ਼ੂਰੀ ਦੇਣ ਵਾਲੇ ਦੇਸ਼ ਬ੍ਰਿਟੇਨ ਨੇ ਕਿਹਾ, ‘ਜੰਗ ਹਾਲੇ ਖ਼ਤਮ ਨਹੀਂ ਹੋਈ’

TeamGlobalPunjab
2 Min Read

ਲੰਦਨ: ਬ੍ਰਿਟੇਨ ਕੋਰੋਨਾ ਵਾਇਰਸ ਵੈਕਸੀਨ Pfizer-BioNTech ਨੂੰ ਮਨਜ਼ੂਰੀ ਦੇਣ ਵਾਲਾ ਦੁਨੀਆਂ ਦਾ ਪਹਿਲਾ ਦੇਸ਼ ਬਣ ਗਿਆ ਹੈ। ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਟੀਕੇ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਚਿਤਾਵਨੀ ਦਿੰਦੇ ਕਿਹਾ ਕਿ ਖ਼ਤਰਨਾਕ ਵਾਇਰਸ ਖਿਲਾਫ ਲੜਾਈ ਹਾਲੇ ਖਤਮ ਨਹੀਂ ਹੋਈ ਹੈ।

Pfizer-BioNTech ਦੇ ਟੀਕੇ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਦੇਸ਼ ‘ਚ ਹੁਣ ਅਗਲੇ ਕੁਝ ਦਿਨਾਂ ਵਿੱਚ ਲੋਕਾਂ ਦਾ ਟੀਕਾਕਰਣ ਸ਼ੁਰੂ ਹੋ ਜਾਵੇਗਾ। ਜੌਹਨਸਨ ਨੇ ਦੁਨੀਆਂ ਦੇ ‘ਅਦਿੱਖ ਦੁਸ਼ਮਣ’ ਖ਼ਿਲਾਫ਼ ਵਿਗਿਆਨ ਦੀ ਜਿੱਤ ਨੂੰ ਸ਼ਾਬਾਸ਼ੀ ਦਿੱਤੀ। ਪਰ ਉਨ੍ਹਾਂ ਨੇ ਲੋਕਾਂ ਨੂੰ ਹਾਲੇ ਲਾਪਰਵਾਹ ਨਾ ਹੋਣ ਦੀ ਬੇਨਤੀ ਕਰਦੇ ਹੋਏ ਕਿਹਾ ਹੈ ਕਿ ਵਾਇਰਸ ਖ਼ਿਲਾਫ਼ ਲੜਾਈ ਲੰਬੀ ਚੱਲ ਸਕਦੀ ਹੈ। ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਸਰਦੀ ਲਈ ਕੋਵਿਡ ਦੇ ਨਿਯਮਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ ਹੈ।

ਬੋਰਿਸ ਜੌਹਨਸਨ ਨੇ ਬੁੱਧਵਾਰ ਨੂੰ ਕਿਹਾ, ਇਹ ਇਕ ਬਹੁਤ ਖੁਸ਼ੀ ਦਾ ਸਮਾਂ ਹੈ, ਪਰ ਅਜਿਹਾ ਸਮਾਂ ਨਹੀਂ ਹੈ ਕਿ ਅਸੀਂ ਆਪਣੇ ਅਭਿਆਨ ਨੂੰ ਹੌਲੀ ਕਰ ਦਈਏ, ਕੋਵਿਡ ਖ਼ਿਲਾਫ਼ ਜੰਗ ਹਾਲੇ ਜਾਰੀ ਹੈ। ਉਨ੍ਹਾਂ ਨੇ ਕਿਹਾ ਅਸੀਂ ਆਪਣੇ ਅਦਿੱਖ ਦੁਸ਼ਮਣ ਦੇ ਖ਼ਿਲਾਫ਼ ਵਿਗਿਆਨ ਦੇ ਚਮਤਕਾਰ ਦੀ ਉਮੀਦ ਲਗਾ ਕੇ ਬੈਠੇ ਸੀ, ਹੁਣ ਸਾਨੂੰ ਦੁਸ਼ਮਣ ਨੂੰ ਰੋਕਣ ਦੀ ਤਾਕਤ ਮਿਲ ਗਈ ਹੈ। ਸਾਨੂੰ ਵਿਗਿਆਨੀਆਂ ਨੇ ਕਰ ਕੇ ਦਿਖਾ ਦਿੱਤਾ ਹੈ। ਸਾਨੂੰ ਵਿਗਿਆਨੀਆਂ ਦੀ ਸਫਲਤਾ ਦਾ ਜਸ਼ਨ ਤਾਂ ਜ਼ਰੂਰ ਮਨਾਉਣਾ ਚਾਹੀਦਾ ਹੈ ਪਰ ਹਾਲੇ ਲੜਾਈ ਖਤਮ ਨਹੀਂ ਹੋਈ।

Share this Article
Leave a comment