ਚੰਡੀਗੜ੍ਹ : ਪੰਜਾਬ ਦੇ ਸਕੂਲੀ ਬੱਚਿਆਂ ਉੱਤੇ ਵੱਧਦੇ ਭਾਰੇ ਬਸਤਿਆਂ ਦਾ ਬੋਝ ਹੁਣ ਘਟੇਗਾ। SCERT ਭਾਵ ਸਟੇਟ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ ਨੇ ਬੱਚਿਆਂ ਦੇ ਬੈਗ ਦੇ ਭਾਰ ਨੂੰ ਲੈ ਕੇ ਅਹਿਮ ਹੁਕਮ ਜਾਰੀ ਕੀਤੇ ਹਨ।
ਬੱਚਿਆਂ ਦੀ ਸਿਹਤ ਅਤੇ ਰੀੜ੍ਹ ਦੀ ਹੱਡੀ ਨਾਲ ਜੁੜੀਆਂ ਸਮੱਸਿਆਵਾਂ ਦੇ ਮੱਦੇਨਜ਼ਰ ਸਾਰੇ ਸਕੂਲਾਂ ਨੂੰ ਵਿਦਿਆਰਥੀ ਦੇ ਸਕੂਲ ਬੈਗ ਸੰਬੰਧੀ ਨਵੇਂ ਹੁਕਮ ਜਾਰੀ ਹੋਏ ਹਨ। ਜਿਸ ‘ਚ ਕਿਹਾ ਗਿਆ ਹੈ ਕਿ ਹੁਣ ਦੂਜੀ ਕਲਾਸ ਤਕ ਦੇ ਬੱਚਿਆਂ ਦੇ ਬੈਗ ਦਾ ਭਾਰ 2.2 ਕਿਲੋਗ੍ਰਾਮ ਤਕ ਹੋਵੇਗਾ ਇਸ ਤਰਾਂ ਹੀ ਤੀਜੀ ਜਮਾਤ ਤੋਂ ਪੰਜਵੀ ਜਮਾਤ ਦੇ ਵਿਦਿਆਰਥੀਆਂ ਦੇ ਬੈਗ ਦਾ ਭਾਰ ਵੀ ਨਿਰਧਾਰਿਤ ਕੀਤਾ ਗਿਆ ਹੈ। ਹੁਣ ਤੀਜੀ ਤੋਂ ਪੰਜਵੀ ਜਮਾਤ ਤਕ ਦੇ ਬੱਚਿਆਂ ਦੇ ਬੈਗ ਦਾ ਭਾਰ 2.5 ਕਿਲੋਗ੍ਰਾਮ ਤਕ ਹੀ ਹੋਵੇਗਾ। ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਹੈ ਕਿ ਪ੍ਰੀ ਪ੍ਰਾਇਮਰੀ ‘ਚ ਕੋਈ ਵੀ ਬੱਚਾ ਬੈਗ ਲੈ ਕੇ ਨਹੀਂ ਜਾਵੇਗਾ।
ਦੱਸ ਦਈਏ ਕਿ ਇਸ ਤੋਂ ਪਹਿਲਾ ਚੰਡੀਗੜ੍ਹ ਵਿੱਚ ਵੀ ਸਿੱਖਿਆ ਵਿਭਾਗ ਵੱਲੋਂ ਅਜਿਹੇ ਹੁਕਮ ਜਾਰੀ ਕੀਤੇ ਗਏ ਸਨ ਵਿਭਾਗ ਵੱਲੋਂ ਜਾਰੀ ਸਰਕੂਲਰ ਵਿੱਚ ਸਪਸ਼ਟ ਕੀਤਾ ਗਿਆ ਸੀ ਕਿ ਕੇਵਲ ਉਹੀ ਪਾਠ-ਪੁਸਤਕਾਂ ਪੜ੍ਹਾਈਆਂ ਜਾਣਗੀਆਂ ਜੋ ਮਨਜ਼ੂਰਸ਼ੁਦਾ ਸਿਲੇਬਸ ਵਿੱਚ ਨਿਰਧਾਰਤ ਹਨ। ਪ੍ਰੀ-ਪ੍ਰਾਇਮਰੀ ਅਤੇ ਕਲਾਸ ਪਹਿਲੀ ਤੇ ਦੂਜੀ ਵਿੱਚ ਹੋਮਵਰਕ ਨਾ ਦੇਣ ਅਤੇ ਘੱਟ ਤੋਂ ਘੱਟ ਕਿਤਾਬਾਂ ਨਾਲ ਗਤੀਵਿਧੀ-ਆਧਾਰਿਤ ਪੜ੍ਹਾਈ ਨੂੰ ਤਰਜੀਹ ਦੇਣ ਲਈ ਕਿਹਾ ਗਿਆ। ਕਲਾਸ ਤੀਜੀ ਤੋਂ ਪੰਜਵੀਂ ਤੱਕ ਵਿਸ਼ਿਆਂ ਅਨੁਸਾਰ ਸੀਮਿਤ ਕਿਤਾਬਾਂ ਰੱਖਣ, ਜਦਕਿ ਕਲਾਸ ਛੇਵੀਂ ਤੋਂ ਅੱਠਵੀਂ ਤੱਕ ਰੋਜ਼ਾਨਾ ਬੋਝ ਘਟਾਉਣ ਲਈ ਵਿਸ਼ਾ-ਵਾਰ ਟਾਈਮ-ਟੇਬਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

