ਚੰਡੀਗੜ੍ਹ : ਕੋਰੋਨਾ ਵਾਇਰਸ ਦੇ ਮਦੇ ਨਜ਼ਰ ਜਿਸ ਦਿਨ ਤੋਂ ਦੇਸ਼ ਅੰਦਰ ਲੌਕ ਡਾਊਂਨ ਕੀਤਾ ਗਿਆ ਹੈ ਉਸ ਦਿਨ ਤੋਂ ਹੀ ਸੈਲੂਨ (ਹਜ਼ਾਮਤ ਦੀਆਂ ਦੁਕਾਨਾਂ ) ਬੰਦ ਹਨ । ਇਸ ਦੇ ਚਲਦਿਆ ਅੱਜ ਸੈਲੂਨ ਵਾਲਿਆਂ ਦੁਕਾਨਾਂ ਸਰਕਾਰ ਵਲੋਂ ਵਿਸਥਾਰਤ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਸਖ਼ਤ ਆਦੇਸ਼ ਦਿਤੇ ਗਏ ਹਨ ਕਿ ਉਹ ਸੈਲੂਨ ਕਰਮਚਾਰੀ ਜਿਸ ਵਿਚ ਕੋਰੋਨਾ ਦੇ ਲਾਚਿਨ ਭਾਵ ਬੁਖਾਰ, ਸੁੱਕੀ ਖੰਘ, ਸਾਹ ਲੈਣ ਵਿਚ ਤਕਲੀਫ਼ ਆਦਿ ਹੋਵੇ ਉਹ ਕਮ ਤੇ ਨਾ ਆਵੇ । ਇਥੇ ਹੀ ਬਸ ਨਹੀਂ ਅਜਿਹੇ ਗ੍ਰਾਹਕ ਦਾ ਕਮ ਕਰਨ ਤੋਂ ਵੀ ਵਰਜਿਆ ਗਿਆ ਹੈ ।
ਦੱਸ ਦੇਈਏ ਕਿ ਸੈਲੂਨ ਅੰਦਰ ਕਿਸੇ ਕਿਸਮ ਬੇਲੋੜੀ ਭੀੜ ਵੀ ਨਾ ਕਰਨ ਦੇ ਆਦੇਸ਼ ਦਿਤੇ ਗਏ ਹਨ । ਇਸ ਤੋਂ ਇਲਾਵਾ ਹੇਅਰ-ਕੱਟ ਸੈਲੂਨ ਦੇ ਮਾਲਕਾਂ ਅਤੇ ਉੱਥੇ ਕੰਮ ਕਰਨ ਵਾਲੇ ਸਟਾਫ਼ ਨੂੰ ਲਾਜ਼ਮੀ ਤੌਰ` ਤੇ ਮਾਸਕ ਦੀ ਵਰਤੋਂ ਕਾਰਨ ਦੇ ਆਦੇਸ਼ ਦਿਤੇ ਗਏ ਹਨ। ਸਟਾਫ ਨੂੰ ਵਾਰ ਵਾਰ ਹੱਥ ਧੋਣ, ਇੱਕ ਮੀਟਰ ਦੀ ਸਰੀਰਕ ਦੂਰੀ ਬਣਾਈ ਰੱਖਣਾ, ਰੈਸਪੀਰੇਟਰੀ (ਸੁਆਸ ਕਿਰਿਆ ਸਬੰਧੀ) ਹਾਈਜੀਨ ਦੀ ਪਾਲਣਾ, ਬਿਮਾਰੀ ਦੇ ਲੱਛਣਾਂ `ਤੇ ਨਜ਼ਰ ਰੱਖਣਾ, ਜਨਤਕ ਥਾਵਾਂ `ਤੇ ਨਾ ਥੁੱਕਣਾ ਆਦਿ ਦੀ ਲਾਜ਼ਮੀ ਤੌਰ `ਤੇ ਪਾਲਣਾ ਕਾਰਨ ਲਈ ਕਿਹਾ ਗਿਆ ਹੈ। ਇਥੇ ਹੀ ਬਸ ਨਹੀਂ ਗਾਹਕਾਂ ਨੂੰ ਡਿਜੀਟਲ ਢੰਗ ਨਾਲ ਭੁਗਤਾਨ ਕਰਨ ਦੇ ਵੀ ਆਦੇਸ਼ ਦਿਤੇ ਗਏ ਹਨ ।
ਹਜ਼ਾਮਤ ਦੀਆਂ ਦੁਕਾਨਾਂ ਨੂੰ ਸਰਕਾਰ ਨੇ ਦਿਤੇ ਸਖ਼ਤ ਆਦੇਸ਼ ! ਦੁਕਾਨ ਅੰਦਰ ਕਰਨੀ ਪਵੇਗੀ ਵਰਤੋਂ
Leave a Comment
Leave a Comment