ਕੋਵਿਡ 19 : ਫਰਾਂਸ ਨੇ ਲਾਗੂ ਕੀਤੇ ਸਖ਼ਤ ਪ੍ਰਬੰਧ, ਬਾਹਰ ਤੋਂ ਆਉਣ ਵਾਲੇ ਲੋਕਾਂ ਲਈ ਸਰਹੱਦਾਂ ਬੰਦ

TeamGlobalPunjab
1 Min Read

ਵਰਲਡ ਡੈਸਕ – ਫਰਾਂਸ ਨੇ ਕਿਹਾ ਕਿ ਬਾਹਰ ਤੋਂ ਆਉਣ ਵਾਲੇ ਲੋਕਾਂ ਲਈ ਐਤਵਾਰ ਯਾਨੀ ਅੱਜ ਤੋਂ ਉਹ ਆਪਣੀਆਂ ਸਰਹੱਦਾਂ ਬੰਦ ਕਰ ਰਿਹਾ ਹੈ। ਫਰਾਂਸ ਦਾ ਇਹ ਕਦਮ ਕੋਰੋਨਾ ਵਾਇਰਸ ਦੇ ਨਵੇਂ ਰੂਪ ਨੂੰ ਫੈਲਣ ਤੋਂ ਰੋਕਣ ਲਈ ਹੈ ਤਾਂ ਕਿ ਤੀਜਾ ਲੌਕਡਾਊਨ ਲਾਉਣਾ ਨਾ ਪਵੇ।

ਦੱਸ ਦਈਏ ਫਰਾਂਸ ਦੇ ਪ੍ਰਧਾਨ ਮੰਤਰੀ ਜੀਨ ਕਾਸਟੈਕਸ ਨੇ ਰਾਸ਼ਟਰਪਤੀ ਪੈਲੇਸ ‘ਚ ਸਿਹਤ ਸੁਰੱਖਿਆ ਸਬੰਧੀ ਹੰਗਾਮੀ ਬੈਠਕ ਤੋਂ ਬੀਤੀ ਸ਼ੁੱਕਰਵਾਰ ਰਾਤ ਨੂੰ ਇਸ ਸਬੰਧੀ ਐਲਾਨ ਕੀਤਾ। ਪ੍ਰਧਾਨ ਮੰਤਰੀ ਨੇ ਕੋਰੋਨਾ ਵਾਇਰਸ ਦੇ ਨਵੇਂ ਰੂਪ ਤੋਂ ਗੰਭੀਰ ਖਤਰੇ ਦੇ ਪ੍ਰਤੀ ਜਾਗਰੂਕ ਕੀਤਾ ਤੇ ਕਿਹਾ ਕਿ ਯੂਰਪੀ ਸੰਘ ਦੇ ਹੋਰ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ ਵੀ ਇਨਫੈਕਸ਼ਨ ਮੁਕਤ ਹੋਣ ਦੀ ਪੁਸ਼ਟੀ ਕਰਨ ਲਈ ਜਾਂਚ ਰਿਪੋਰਟ ਦਿਖਾਉਣੀ ਹੋਵੇਗੀ।

ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਫਰਾਂਸ ਨੇ ਬਾਰਡਰ ਦੇ ਆਰ-ਪਾਰ ਜਾਣ ਦੀਆਂ ਸਰਹੱਦਾਂ ਪਹਿਲਾਂ ਤੋਂ ਹੀ ਤੈਅ ਕਰ ਰੱਖੀਆਂ ਹਨ। ਏਅਰਪੋਰਟਸ ‘ਤੇ ਬੰਦਰਗਾਹਾਂ ‘ਤੇ ਪਿਛਲੇ ਹਫ਼ਤੇ ਸਖ਼ਤ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਸਤੋਂ ਇਲਾਵਾ ਫਰਾਂਸ ‘ਚ ਅਕਤੂਬਰ ਤੋਂ ਹੀ ਰੈਸਟੋਰੈਂਟ, ਟੂਰਿਸਟ ਪਲੇਸ ‘ਤੇ ਕਈ ਹੋਟਲ ਬੰਦ ਹਨ। ਹੁਣ ਫ੍ਰਾਂਸ ਐਤਵਾਰ ਤੋਂ ਇੱਥੇ ਸਾਰੇ ਵੱਡੇ ਸ਼ੌਪਿੰਗ ਸੈਂਟਰਾਂ ਨੂੰ ਵੀ ਬੰਦ ਕਰ ਰਿਹਾ ਹੈ। ਇਸ ਦੇ ਨਾਲ ਹੀ ਵਿਦੇਸ਼ਾਂ ਤੋਂ ਯਾਤਰਾ ਵੀ ਸੀਮਿਤ ਕਰ ਰਿਹਾ ਹੈ।

- Advertisement -

Share this Article
Leave a comment