ਨਿਊਜ਼ ਡੈਸਕ: ਪੰਜਾਬੀ ਇੰਡਸਟਰੀ ਦੀ ਪ੍ਰਸਿੱਧ ਗਾਇਕਾ ਸਿਮਰਨ ਕੌਰ ਧਾਂਦਲੀ ਜੋ ਕਿ ਅੱਜਕਲ੍ਹ ਆਪਣੇ ਇੱਕ ਨਵੇਂ ਗੀਤ ਦੇ ਕਾਰਨ ਕਾਫੀ ਚਰਚਾ ‘ਚ ਹੈ। ਧਾਂਦਲੀ ਦਾ ਨਵਾਂ ਗੀਤ ‘ਲਹੂ ਦੀ ਆਵਾਜ਼ ‘ ਨੂੰ ਕਈ ਪਸੰਦ ਕਰ ਰਹੇ ਹਨ ਅਤੇ ਕਈ ਉਸਦਾ ਵਿਰੋਧ ਕਰ ਰਹੇ ਹਨ।ਦਸ ਦਈਏ ਧਾਂਦਲੀ ਨੇ ਗੀਤ ਦੇ ਵਿੱਚ ਕੁੱਝ ਗੱਲਾਂ ਆਖੀਆਂ ਹਨ ਜੋ ਕਿ ਕੁੱਝ ਦਰਸ਼ਕਾਂ ਨੂੰ ਚੰਗੀਆਂ ਨਹੀਂ ਲੱਗੀਆਂ।
ਹਾਲ ਹੀ ਵਿੱਚ ਸੋਸ਼ਲ ਮੀਡੀਆ ਤੇ ਇਸਤਰੀ ਜਾਗ੍ਰਿਤੀ ਮੰਚ ਵਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ – ਇਸਤਰੀ ਜਾਗ੍ਰਤੀ ਮੰਚ ਸਿਮਰਨ ਕੌਰ ਧਾਂਦਲੀ ਦੇ ਗੀਤ ‘ਲਹੂ ਦੀ ਆਵਾਜ਼ ‘ਉੱਪਰ ਮੁਕੰਮਲ ਪਾਬੰਦੀ ਦੀ ਮੰਗ ਕਰਦੇ ਹਾਂ । ਇਹ ਗੀਤ ਔਰਤਾਂ ਖ਼ਿਲਾਫ਼ ਹਿੰਸਾ ਨੂੰ ਜਾਇਜ਼ ਠਹਿਰਾਉਂਦਾ ਹੈ । ਪੂੰਜੀਵਾਦ ਦੁਆਰਾ ਥੋਪੇ ਗਏ ਨੰਗੇਜ਼ ਲਈ ਲੜਕੀਆਂ ਨੂੰ ਜ਼ਿੰਮੇਵਾਰ ਠਹਿਰਾਉਂਦਾ ਹੈ ਤੇ ਇਸ ਦਾ ਹੱਲ ਮੁੜ ਜਗੀਰੂ ਕਦਰਾਂ ਕੀਮਤਾਂ ਵੱਲ ਪਰਤਣ ਵਜੋਂ ਦੇਖਦਾ ਹੈ। ਅੱਜ ਜਦੋਂ ਦੇਸ਼ ਦੀਆਂ ਲੜਕੀਆਂ ਆਪਣੇ ਮਾਣ ਸਨਮਾਨ ਦੀ ਲੜਾਈ ਲਈ ਸੰਘਰਸ਼ਸ਼ੀਲ ਹਨ, ਇਹ ਗੀਤ ਉਨ੍ਹਾਂ ਲੜਕੀਆਂ ਦਾ ਅਪਮਾਨ ਹੈ । ਨਾਰੀਵਾਦ ਦੀ ਵੀ ਇਸ ਗਾਇਕਾ ਨੂੰ ਰਤਾ ਵੀ ਸਮਝ ਨਹੀਂ । ਅਸੀਂ ਇਸ ਗੀਤ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹਾਂ ਅਤੇ ਇਸ ‘ਤੇ ਮੁਕੰਮਲ ਪਾਬੰਦੀ ਦੀ ਮੰਗ ਕਰਦੇ ਹਾਂ ।
ਪਰ ਜੇਕਰ ਅਸੀਂ ਦੂਜੇ ਪਾਸੇ ਦੇਖੀਏ ਤਾ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਪ੍ਰਸ਼ੰਸਕਾਂ ਅਤੇ ਗਾਇਕਾਂ ਦੇ ਵਲੋਂ ਇਸ ਗੀਤ ਦਾ ਪੂਰੀ ਤਰਾਂ ਸਮਰਥਨ ਕੀਤਾ ਜਾ ਰਿਹਾ ਹੈ।