ਆਸਟ੍ਰੇਲੀਆ: ਆਸਟ੍ਰੇਲੀਆ ਦੇ ਤਸਮਾਨੀਆ ਸੂਬੇ ਦੇ ਪੱਛਮੀ ਟਾਪੂ ‘ਤੇ ਬੁੱਧਵਾਰ ਨੂੰ ਵੱਡੀ ਗਿਣਤੀ ‘ਚ ਪਾਇਲਟ ਵ੍ਹੇਲਾਂ (Pilot Whales) ਫਸੀਆਂ ਹੋਈਆਂ ਮਿਲੀਆਂ। ਬਚਾਅ ਟੀਮਾਂ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਵੱਡੇ ਪੱਧਰ ‘ਤੇ ਫਸੀਆਂ ਵ੍ਹੇਲ ਮੱਛੀਆਂ ‘ਚੋਂ ਲਗਭਗ 200 ਦੀ ਮੌਤ ਹੋ ਗਈ ਹੈ ਅਤੇ ਇਨ੍ਹਾਂ ਚੋਂ ਕਿੰਨੀਆਂ ਜ਼ਿੰਦਾ ਹਨ, ਇਸ ਬਾਰੇ ਹਾਲੇ ਤੱਕ ਕੋਈ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਵਿਗਿਆਨੀਆਂ ਨੂੰ ਸ਼ੱਕ ਹੈ ਕਿ ਇਹ ਪਾਇਲਟ ਵ੍ਹੇਲ ਸਮੁੰਦਰ ਦੇ ਬਹੁਤ ਨੇੜੇ ਤੋਂ ਖਾਣਾ ਖਾਣ ਤੋਂ ਬਾਅਦ ਗਲਤ ਰਸਤੇ ‘ਤੇ ਪੈ ਗਈਆਂ ਸਨ, ਜਿਸ ਤੋਂ ਬਾਅਦ ਇਹ ਘਟਨਾ ਵਾਪਰੀ ਹੈ। ਤੁਹਾਨੂੰ ਦੱਸ ਦਈਏ ਕਿ ਪਾਇਲਟ ਵ੍ਹੇਲ ਬਹੁਤ ਹੀ ਮਿਲਣਸਾਰ ਹੁੰਦੀਆਂ ਹਨ।
ਅਧਿਕਾਰੀਆਂ ਨੇ ਕਿਹਾ ਕਿ ਸਮੁੰਦਰੀ ਸੁਰੱਖਿਆ ਮਾਹਰ ਅਤੇ ਵ੍ਹੇਲ ਬਚਾਅ ਕਰਮਚਾਰੀ ਜਾਂਚ ਲਈ ਸਾਈਟ ਦਾ ਦੌਰਾ ਕਰਨਗੇ। ਉੱਥੇ ਹੀ ਸੂਬੇ ਦੇ ਵਾਤਾਵਰਣ ਵਿਭਾਗ ਨੇ ਇੱਕ ਬਿਆਨ ਵਿੱਚ ਕਿਹਾ ਕਿ 200 ਦੇ ਲਗਭਗ ਵ੍ਹੇਲ ਮੱਛੀਆਂ ਮੈਕਵੇਰੀ ਹਾਰਬਰ ਦੇ ਨੇੜੇ ਫਸੀਆਂ ਹੋਈਆਂ ਹਨ ਤੇ ਇਨ੍ਹਾਂ ‘ਚੋਂ ਕੁਝ ਹਾਲੇ ਵੀ ਜ਼ਿੰਦਾ ਹਨ।
Warning: distressing footage. Hundreds of pilot whales have stranded on Ocean Beach near Strahan, on Tasmania’s west coast. Video credit: Sam Gerrity. Story from @readfearn and me here: https://t.co/Pe5SLC9bnG pic.twitter.com/hbweimwx0m
— Donna Lu (@donnadlu) September 21, 2022
ਦੱਸ ਦਈਏ ਕਿ ਲਗਭਗ ਦੋ ਸਾਲ ਪਹਿਲਾਂ ਵੀ ਇਸੇ ਤਰ੍ਹਾਂ ਆਸਟ੍ਰੇਲੀਆ ਦੇ ਤਸਮਾਨੀਆ ਸੂਬੇ ਦੇ ਪੱਛਮੀ ਤੱਟ ਨੇੜੇ ਲਗਭਗ 500 ਪਾਇਲਟ ਵ੍ਹੇਲਾਂ ਫਸ ਗਈਆਂ ਸਨ। ਬਚਾਅ ਟੀਮ ਵਲੋਂ ਲਗਭਗ 100 ਪਾਇਲਟ ਵ੍ਹੇਲਾਂ ਨੂੰ ਜ਼ਿੰਦਾ ਬਚਾਉਣ ‘ਚ ਕਾਮਯਾਬ ਰਹੇ। ਉਸ ਘਟਨਾ ਨੂੰ ਹੁਣ ਤੱਕ ਦੀ ਸਭ ਤੋਂ ਵੱਡੀ ਘਟਨਾ ਕਿਹਾ ਗਿਆ ਹੈ। ਉਸ ਸਮੇਂ ਪਾਇਲਟ ਵ੍ਹੇਲਾਂ ਨੂੰ ਬਚਾਉਣ ਲਈ ਬਚਾਅ ਕਾਰਜ ਇੱਕ ਹਫ਼ਤੇ ਤੱਕ ਚੱਲਿਆ। ਜਿਸ ਵਿੱਚ ਲਗਭਗ 100 ਵ੍ਹੇਲਾਂ ਨੂੰ ਬਚਾਇਆ ਜਾ ਸਕਿਆ ਅਤੇ 400 ਦੇ ਲਗਭਗ ਵ੍ਹੇਲਾਂ ਦੀ ਮੌਤ ਹੋ ਗਈ ਸੀ।
Heartbreaking scene as hundreds of pilot whales are stranded in Tasmania’s west. Despite efforts from rescuers, many have already died. My photos for @abcnews pic.twitter.com/9apX4oVIxh
— Monte Bovill (@MonteBovill) September 21, 2022
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.