ਸ਼ੇਅਰ ਬਾਜ਼ਾਰ ‘ਚ ਇਤਿਹਾਸ ਦੀ ਸਭ ਤੋਂ ਵੱਡੀ ਗਿਰਾਵਟ, ਨਿਵੇਸ਼ਕਾਂ ਦੇ ਡੁੱਬੇ ਕਰੋੜਾਂ ਰੁਪਏ

TeamGlobalPunjab
2 Min Read

ਨਵੀਂ ਦਿੱਲੀ: ਕੋਰੋਨਾਵਾਇਰਸ ਦੇ ਭਾਰਤ ਵਿੱਚ ਵਧ ਰਹੇ ਕਹਿਰ ਅਤੇ ਇਸ ਕਾਰਨ ਸਰਕਾਰ ਵੱਲੋਂ ਸਾਰੇ ਯਾਤਰੀਆਂ ਦੇ ਵੀਜ਼ੇ ਕੈਂਸਲ ਕਰਨ ਦੇ ਕਦਮ ਨੇ ਅੱਜ ਸ਼ੇਅਰ ਬਾਜ਼ਾਰ ਨੂੰ ਹਿਲਾ ਕੇ ਰੱਖ ਦਿੱਤਾ। ਵੀਰਵਾਰ ਸਵੇਰ ਤੋਂ ਹੀ ਵੱਡੀ ਗਿਰਾਵਟ ਦੇ ਨਾਲ ਖੁੱਲ੍ਹਿਆ ਬਾਜ਼ਾਰ ਵਿਸ਼ਵ ਸਿਹਤ ਸੰਗਠਨ ( WHO ) ਵੱਲੋਂ ਕੋਰੋਨਾਵਾਇਰਸ ਨੂੰ ਮਹਾਮਾਰੀ ਐਲਾਨਣ ਤੋਂ ਬਾਅਦ ਸੈਂਸੇਕਸ ਅਤੇ ਨਿਫਟੀ ਫਿਰ ਸੰਭਲ ਹੀ ਨਹੀਂ ਪਾਇਆ।

ਮੁੱਖ ਸਟਾਕ ਇੰਡੈਕਸ ਸੈਂਸੈਕਸ ਵੀਰਵਾਰ ਨੂੰ ਦੁਪਹਿਰ ਦੇ ਕਾਰੋਬਾਰ ‘ਚ 2919.26 ਅੰਕ ਡਿੱਗ ਕੇ 32 , 778 ‘ਤੇ ਬੰਦ ਹੋ ਗਿਆ। ਉੱਥੇ ਹੀ, ਨਿਫਟੀ 868 ਅੰਕ ਟੁੱਟ ਕੇ 9,590 ‘ਤੇ ਬੰਦ ਹੋਇਆ। ਜਾਣਕਾਰਾਂ ਦਾ ਕਹਿਣਾ ਹੈ ਕਿ ਇਹ ਇਸ ਸਾਲ ਦੀ ਸਭ ਤੋਂ ਵੱਡੀ ਗਿਰਾਵਟ ਹੈ।

ਸੈਂਸੇਕਸ ਵਿੱਚ ਇਹਨਾਂ ਕੰਪਨੀਆਂ ਨੂੰ ਹੋਇਆ ਭਾਰੀ ਨੁਕਸਾਨ

ਰਿਪੋਰਟਾਂ ਮੁਤਾਬਕ ਡੀਐਫਸੀ ਬੈਂਕ, ਰਿਲਾਇੰਸ ਇੰਡਸਟਰੀਜ਼, ਆਈਸੀਆਈਸੀਆਈ ਬੈਂਕ, ਐੱਚਡੀਐੱਫਸੀ, ਐਕਸਿਸ ਬੈਂਕ, ਟੀਸੀਐੱਸ ਅਤੇ ਕੋਟਕ ਮਹਿੰਦਰਾ ਬੈਂਕ ‘ਤੇ ਵੀਰਵਾਰ ਦੀ ਗਿਰਾਵਟ ਦਾ ਸਭ ਤੋਂ ਜ਼ਿਆਦਾ ਅਸਰ ਹੋਇਆ ਹੈ। ਇਸੇ ਤਰ੍ਹਾਂ ਨਿਫਟੀ ਵਿੱਚ ਭਾਰਤ ਪੈਟਰੋਲੀਅਮ, ਟਾਟਾ ਮੋਟਰਜ਼ , ਅਦਾਨੀ ਪੋਰਟ, ਮਹਿੰਦਰਾ ਐਂਡ ਮਹਿੰਦਰਾ, ਹੀਰੋ ਮੋਟੋਕਾਰਪ, ਓਐਨਜੀਸੀ ਅਤੇ ਗੇਲ ਨੂੰ ਕਾਫ਼ੀ ਨੁਕਸਾਨ ਹੋਇਆ ਹੈ।

- Advertisement -

ਡਾਲਰ ਦੇ ਮੁਕਾਬਲੇ ਰੁਪਿਆ ਵੀਰਵਾਰ ਪਿਛਲੇ ਸਤਰ ਤੋਂ 61 ਪੈਸੇ ਡਿੱਗ ਕੇ 74.25 ਰੁਪਏ ਪ੍ਰਤੀ ਡਾਲਰ ‘ਤੇ ਖੁੱਲ੍ਹਿਆ। ਰੁਪਿਆ ਬੀਤੇ ਸਤਰ ਵਿੱਚ ਮਜਬੂਤੀ ਦੇ ਨਾਲ 73 . 64 ਰੁਪਏ ਪ੍ਰਤੀ ਡਾਲਰ ‘ਤੇ ਬੰਦ ਹੋਇਆ ਸੀ।

ਅਮਰੀਕੀ ਸ਼ੇਅਰ ਬਾਜ਼ਾਰ ‘ਚ ਵੀ ਦਰਜ ਹੋਈ ਗਿਰਾਵਟ

ਦੱਸਣਯੋਗ ਹੈ ਕਿ ਬੁੱਧਵਾਰ ਨੂੰ ਅਮਰੀਕੀ ਸ਼ੇਅਰ ਬਾਜ਼ਾਰ ਵਿੱਚ ਜ਼ਬਰਦਸਤ ਗਿਰਾਵਟ ਵੇਖੀ ਗਈ ਹੈ। ਬੈਂਚਮਾਰਕ ਡਾਉ ਜੋਨਸ 1400 ਅੰਕਾਂ ਤੋਂ ਜ਼ਿਆਦਾ ਫਿਸਲਿਆ, ਜਿਸ ਤੋਂ ਸੰਕੇਤ ਲੈਂਦੇ ਹੋਏ ਏਸ਼ੀਆਈ ਬਾਜ਼ਾਰਾਂ ਵਿੱਚ ਵੀ ਗਿਰਾਵਟ ਦੇਖਣ ਨੂੰ ਮਿਲੀ। ਸਿੰਗਾਪੁਰ ਐਕਸਚੇਂਜ ‘ਤੇ ਨਿਫਟੀ ਫਿਊਚਰਸ ਲਗਭਗ 4 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਦੇ ਨਾਲ ਕਾਰੋਬਾਰ ਕਰਦੇ ਵਿਖਾਈ ਦੇ ਰਹੇ ਸਨ। ਸੰਭਾਵਨਾ ਜਤਾਈ ਜਾ ਰਹੀ ਸੀ ਕਿ ਇਸ ਵਜ੍ਹਾ ਕਾਰਨ ਭਾਰਤੀ ਸ਼ੇਅਰ ਬਾਜ਼ਾਰ ‘ਤੇ ਵੀ ਅਸਰ ਪਵੇਗਾ।

Share this Article
Leave a comment