ਟੋਰਾਂਟੋ ਅਤੇ ਪੀਲ ਰੀਜਨ ’ਚ ਲਗਭਗ 2 ਹਫਤੇ ਹੋਰ ਜਾਰੀ ਰਹੇਗਾ ਮੁਕੰਮਲ ਲਾਕਡਾਊਨ

TeamGlobalPunjab
1 Min Read

ਟੋਰਾਂਟੋ: ਟੋਰਾਂਟੋ ਅਤੇ ਪੀਲ ਰੀਜਨ ‘ਚ ਹੁਣ ਲਗਭਗ ਦੋ ਹਫ਼ਤੇ ਹੋਰ ਮੁਕੰਮਲ ਲਾਕਡਾਊਨ ਜਾਰੀ ਰਹੇਗਾ ਅਤੇ ‘ਸਟੇਅ ਐਟ ਹੋਮ’ ਹੁਕਮ ਲਾਗੂ ਰਹਿਣਗੇ। ਯਾਰਕ ਰੀਜਨ ਵਿਚ ਰੈਸਟੋਰੈਂਟ ਅਤੇ ਜਿੰਮ ਅਗਲੇ ਹਫ਼ਤੇ ਤੋਂ ਖੋਲ੍ਹ ਜਾਣਗੇ। ਓਨਟਾਰੀਓ ਦੇ ਪ੍ਰੀਮੀਅਰ ਡਗ ਫ਼ੋਰਡ ਨੇ ਕਿਹਾ ਕਿ ਟੋਰਾਂਟੋ ਅਤੇ ਪੀਲ ਰੀਜਨ ਦੇ ਮੈਡੀਕਲ ਅਫ਼ਸਰਾਂ ਦੀ ਸਿਫ਼ਾਰਸ਼ ’ਤੇ 8 ਮਾਰਚ ਤੱਕ ਬੰਦਿਸ਼ਾਂ ਜਾਰੀ ਰੱਖਣਾ ਦਾ ਫ਼ੈਸਲਾ ਲਿਆ ਗਿਆ।

ਇਸ ਤੋਂ ਇਲਾਵਾ ਨੌਰਥ ਬੇਅ-ਪੈਰੀ ਸਾਊਂਡ ਡਿਸਟ੍ਰਿਕਟ ਹੈਲਥ ਯੂਨਿਟ ‘ਚ ਵੀ ਸਟੇਅ ਐਟ ਹੋਮ ਹੁਕਮ ਬਰਕਰਾਰ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ। ਪ੍ਰੀਮੀਅਰ ਡਗ ਫ਼ੋਰਡ ਨੇ ਕਿਹਾ ਕਿ ਸੂਬਾ ਸਰਕਾਰ ਮੈਡੀਕਲ ਅਫ਼ਸਰਾਂ ਦੇ ਸੁਝਾਅ ਮੁਤਾਬਕ ਕੰਮ ਕਰ ਰਹੀ ਹੈ ਕਿਉਂਕਿ ਉਹ ਆਪਣੇ ਇਲਾਕੇ ਦੇ ਹਾਲਾਤ ਬਾਰੇ ਚੰਗੀ ਤਰ੍ਹਾਂ ਜਾਣਦੇ ਹਨ।

Share this Article
Leave a comment