ਸਟੇਟ ਬੈਂਕ ਆਫ ਇੰਡੀਆ ਨੇ ਭਾਰਤੀ ਰਿਜ਼ਰਵ ਬੈਂਕ ਨੂੰ ਭੇਜੇ 1-1 ਹਜ਼ਾਰ ਦੇ ਨਕਲੀ ਨੋਟ, ਮਾਮਲਾ ਦਰਜ

TeamGlobalPunjab
2 Min Read

ਮੋਗਾ: ਮੋਗਾ ਦੇ ਸਟੇਟ ਬੈਂਕ ਆਫ ਇੰਡੀਆ ਵੱਲੋਂ ਰਿਜ਼ਰਵ ਬੈਂਕ ਨੂੰ ਨਕਲੀ ਨੋਟ ਭੇਜੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਅਪ੍ਰੈਲ 2017 ਤੋਂ ਮਾਰਚ 2018 ਤੱਕ ਮੋਗਾ ਜ਼ਿਲ੍ਹੇ ਤੋਂ ਆਈ ਤਜੋਰੀਆਂ ਨੂੰ ਖੋਲ੍ਹਣ ਤੇ ਇੱਕ ਹਜ਼ਾਰ ਰੁਪਏ ਦੇ 35 ਨੋਟ ਨਕਲੀ ਬਰਾਮਦ ਹੋਏ ਸਨ ।

ਇਸ ਸਬੰਧੀ ਥਾਣਾ ਸਿਟੀ ਮੋਗਾ ਨੇ ਰਿਜ਼ਰਵ ਬੈਂਕ ਆਫ ਇੰਡੀਆ ਦੀ ਜੈਪੁਰ ਸ਼ਾਖਾ ਦੇ ਸਹਾਇਕ ਮੈਨੇਜਰ ਓਮ ਪ੍ਰਕਾਸ਼ ਦੀ ਸ਼ਿਕਾਇਤ ਤੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ ।

ਪੁਲਿਸ ਨੂੰ ਮਿਲੀ ਸ਼ਿਕਾਇਤ ਵਿੱਚ ਸ਼ਿਕਾਇਤਕਰਤਾ ਓਮ ਪ੍ਰਕਾਸ਼ ਕਾਵਿਆ ਨੇ ਦੱਸਿਆ ਕਿ ਰਿਜ਼ਰਵ ਬੈਂਕ ਆਫ ਇੰਡੀਆ ਗਾਂਧੀ ਨਗਰ ਜੈਪੁਰ ਸਿਟੀ ਰਾਜਸਥਾਨ ਨੂੰ ਅਪ੍ਰੈਲ 2017 ਤੋਂ ਮਾਰਚ 2018 ਤੱਕ ਸਟੇਟ ਬੈਂਕ ਆਫ ਇੰਡੀਆ ਮੋਗਾ ਦੀਆਂ ਤਜੋਰੀਆਂ , ਜਿਸ ਵਿੱਚ ਹਜ਼ਾਰ – ਹਜ਼ਾਰ ਦੇ ਨੋਟ ਮਿਲੇ ਸਨ , ਜਿਨ੍ਹਾਂ ਵਿੱਚੋਂ ਜਾਅਲੀ ਅਤੇ ਗੰਦੇ ਨੋਟ ਬਰਾਮਦ ਹੋਏ।

ਇਹ ਨੋਟ ਚੰਡੀਗੜ੍ਹ ਦਫਤਰ ਦੇ ਆਦੇਸ਼ ਦੇ ਅਨੁਸਾਰ ਰਿਜ਼ਰਵ ਬੈਂਕ ਆਫ ਇੰਡੀਆ ਦੇ ਜੈਪੁਰ ਦਫਤਰ ਭੇਜੇ ਗਏ ਸਨ , ਕਿਉਂਕਿ ਚੰਡੀਗੜ੍ਹ ਦੇ ਦਫਤਰ ਵੱਲੋਂ ਇਨ੍ਹਾਂ ਨੋਟਾਂ ਨੂੰ ਖਤਮ ਕਰਨ ਵਿੱਚ ਜ਼ਿਆਦਾ ਸਮਾਂ ਲੱਗ ਰਿਹਾ ਸੀ। ਇਨ੍ਹਾਂ ਵਿਚੋਂ 35 ਹਜ਼ਾਰ ਰੁਪਏ ਦੇ ਨੋਟ ਨਕਲੀ ਪਾਏ ਗਏ ।

- Advertisement -

ਬਰੀਕੀ ਨਾਲ ਜਾਂਚ ਕਰਨ ਤੇ ਪਤਾ ਲੱਗਾ ਕਿ 28 ਹਜ਼ਾਰ ਰੁਪਏ ਦੇ 28 ਨੋਟ ਸਟੇਟ ਬੈਂਕ ਆਫ ਇੰਡੀਆ ਦੀ ਮੋਗਾ ਬ੍ਰਾਂਚ ਦੇ ਅਤੇ 7 ਹਜ਼ਾਰ ਸਟੇਟ ਬੈਂਕ ਆਫ ਪਟਿਆਲਾ ਦੀ ਨਿਹਾਲ ਸਿੰਘ ਵਾਲਾ ਬ੍ਰਾਂਚ ਦੇ ਸਨ। ਇਸ ਸਬੰਧੀ ਥਾਣਾ ਸਿਟੀ ਮੋਗਾ ਵਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਰਤੀ ਮੁਦਰਾ ਨੂੰ ਜਾਅਲੀ ਛਾਪਣਾ ਅਤੇ ਉਸਨੂੰ ਬਾਜ਼ਾਰ ਵਿੱਚ ਚਲਾਉਣਾ ਦੋਵੇਂ ਭਾਰਤੀ ਕਾਨੂੰਨ ਮੁਤਾਬਕ ਗੰਭੀਰ ਦੋਸ਼ ਹਨ ਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

Share this Article
Leave a comment