ਭਾਰਤੀ ਸਟੇਟ ਬੈਂਕ ਵਲੋਂ ਯੋਨੋ ਬਰਾਂਚਜ ਦੀ ਸ਼ੁਰੂਆਤ

TeamGlobalPunjab
1 Min Read

ਚੰਡੀਗੜ੍ਹ: (ਅਵਤਾਰ ਸਿੰਘ) – ਭਾਰਤੀ ਸਟੇਟ ਬੈਂਕ ਨੇ ਆਪਣੇ 65ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਅਤਿਆਧੁਨਿਕ ਯੋਨੋ ਬਰਾਂਚਜ ਦੀ ਸ਼ੁਰੂਆਤ ਕੀਤੀ ਹੈ। ਐਸ ਬੀ ਆਈ ਦਾ ਇੰਟੈਗ੍ਰਲ ਡਿਜੀਟਲ ਅਤੇ ਲਾਈਫਸਟਾਈਲ ਪਲੇਟਫਾਰਮ ਯੋਨੋ ਬੈਕਿੰਗ ਇੰਡਸਟ੍ਰੀ ਵਿੱਚ ਗਾਹਕਾਂ ਨੂੰ ਮਾਨਵ ਸੰਵਾਦ ਅਤੇ ਡਿਜੀਟਲ ਇੰਟੈਗ੍ਰਸ਼ਨ ਦੇ ਵਧੀਆ ਮਿਸ਼ਰਣ ਨਾਲ ਇਕ ਜਬਰਦਸਤ ਅਨੁਭਵ ਦੇਣ ਵਾਲਾ ਹੈ। ਯੋਨੋ ਬ੍ਰਾਂਚਾਂ ਤਿੰਨ ਸ਼ਹਿਰਾਂ ਨਵੀ ਮੁੰਬਈ, ਇੰਦੌਰ ਅਤੇ ਗੁਰੁਗਰਾਮ ਵਿੱਚ ਸ਼ੁਰੂ ਕੀਤੀਆਂ ਗਈਆਂ ਹਨ ਜੋ ਇਸ ਪਾਇਲਟ ਪ੍ਰਾਜੈਕਟ ਦਾ ਹਿੱਸਾ ਹੈ। ਇਨ੍ਹਾਂ ਰਾਹੀਂ ਗਾਹਕਾਂ ਦੇ ਅਨੁਭਵ ਨੂੰ ਬੇਹਤਰ ਬਣਾਇਆ ਜਾਵੇਗਾ। ਯੋਨੋ ਆਪਣੇ ਗਾਹਕਾਂ ਨੂੰ ਡਿਜੀਟਲ ਬੈਕਿੰਗ ਅਪਨਾਉਣ ਲਈ ਉਤਸ਼ਾਹਤ ਕਰਨਗੇ।

ਇਸ ਨਾਲ ਸਵੈ ਸੇਵਾ ਜੋਨ ਵਿੱਚ ਗਾਹਕ ਆਪਣੇ ਚੈੱਕ ਸਮਾਰਟ ਚੈੱਕ ਡਿਪਾਜਿਟ ਕਿਓਸਿਕ ਵਿੱਚ ਜਮ੍ਹਾ ਕਰਵਾ ਸਕਣਗੇ। ਯੋਨੋ ਕੈਸ਼ ਰਾਹੀਂ ਨਕਦੀ ਕਢਵਾ ਸਕਣਗੇ। ਹਫਤੇ ਵਿਚ ਸੱਤ ਦਿਨ ਕੈਸ਼ ਜਮਾ ਕਰਵਾ ਸਕਣਗੇ ਅਤੇ ਪਾਸਬੁੱਕ ਪ੍ਰਿੰਟ ਕਰਵਾ ਸਕਣਗੇ। ਉਨ੍ਹਾਂ ਨੂੰ ਬੈਂਕ ਕਰਮਚਾਰੀਆਂ ਉੱਤੇ ਨਿਰਭਰ ਨਹੀਂ ਰਹਿਣਾ ਪਵੇਗਾ। ਸੇਲ੍ਫ਼ ਅਸਿਸਟ ਕਿਓਸਕ ਟੱਚ ਸਕਰੀਨ ਵਾਲੇ ਹਨ। ਇਸ ਨਾਲ ਹੋਰ ਸਹੂਲਤਾਂ ਵੀ ਮਿਲਣਗੀਆਂ।

ਭਾਰਤੀ ਸਟੇਟ ਬੈਂਕ ਦੇ ਚੇਅਰਮੈਨ ਰਜਨੀਸ਼ ਕੁਮਾਰ ਨੇ ਕਿਹਾ ਕਿ ਸਥਾਪਨਾ ਦਿਵਸ ਮੌਕੇ ਇਸ ਪ੍ਰਾਜੈਕਟ ਨੂੰ ਸ਼ੁਰੂ ਕਰਕੇ ਉਹ ਖੁਸ਼ੀ ਮਹਿਸੂਸ ਕਰ ਰਹੇ ਹਨ। ਇਸ ਦੇ ਨਾਲ ਗਾਹਕਾਂ ਨੂੰ ਵਿਸ਼ੇਸ਼ ਸਹੂਲਤ ਮਿਲੇਗੀ।

Share this Article
Leave a comment