ਅੰਮ੍ਰਿਤਸਰ (ਸੁਖਚੈਨ ਸਿੰਘ) : ਅੰਮ੍ਰਿਤਸਰ ਦੇ ਨਜ਼ਦੀਕੀ ਪਿੰਡ ਕੁੱਕੜਾਵਾਲਾ ਵਿਖੇ ਕਣਕ ਦੀ ਲਿਫਟਿੰਗ ਨੂੰ ਲੈ ਕੇ ਪਰੇਸ਼ਾਨ ਕਿਸਾਨ ਯੂਨੀਅਨ ਅਤੇ ਆੜਤੀ ਭਾਈਚਾਰੇ ਵਲੋਂ ਅੱਜ ਦਾਣਾ ਮੰਡੀ ਵਿਖੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਹੈ।
ਇਸ ਸੰਬਧੀ ਗੱਲਬਾਤ ਕਰਦਿਆਂ ਕਿਸਾਨ ਜਥੇਬੰਦੀ ਆਗੂਆ ਅਤੇ ਲੇਬਰ ਨੇ ਕਿਹਾ ਕਿ 20 ਅਪ੍ਰੈਲ ਤੋਂ ਕਣਕ ਦੀ ਖਰੀਦ ਚਾਲੂ ਹੋਈ ਹੈ, ਪਰ ਕਣਕ ਦੇ ਅੰਬਾਰ ਮੰਡੀਆਂ ‘ਚ ਲੱਗੇ ਹਨ। ਉਨ੍ਹਾਂ ਕਿਹਾ ਲਿਫਟਿੰਗ ਦੇ ਕਿਤੇ ਵੀ ਕੋਈ ਪ੍ਰਬੰਧ ਨਹੀ ਹਨ, ਟੈਂਡਰ ਕਾਰ ਆਪਣੀ ਮੰਨ ਮਰਜ਼ੀਆਂ ਕਰ ਆਪਣੇ ਚਹੇਤਿਆਂ ਦੀ ਲਿਫਟਿੰਗ ਲਈ ਗੱਡੀਆਂ ਭੇਜ ਰਹੇ ਹਨ ਪਰ ਬਾਕੀ ਕਿਸਾਨਾ ਅਤੇ ਆੜਤੀਆ ਦੀ ਕਣਕ ਦੀ ਲਿਫਟਿੰਗ ਰੱਬ ਆਸਰੇ ਹੈ।
ਉਨ੍ਹਾਂ ਦੱਸਿਆ, ‘ਜਿਸ ਏਜੰਸੀ ਨੇ ਟੈਂਡਰ ਭਰਿਆ ਹੈ ਉਨ੍ਹਾਂ ਕੋਲ ਲਿਫਟਿੰਗ ਲਈ ਗੱਡੀਆਂ ਤੱਕ ਨਹੀਂ ਹਨ। ਅਸੀਂ ਜਿੰਨੀ ਵੀ ਲਿਫਟਿੰਗ ਕਰਵਾਈ ਖੁਦ ਦੇ ਖਰਚੇ ‘ਤੇ ਕਰਵਾਈ ਹੈ। ਜਿਸਦੇ ਚਲਦੇ ਨਾਂ ਤਾਂ ਸਾਨੂੰ ਕੋਈ ਖਰਚਾ ਮਿਲਣ ਦੀ ਉਮੀਦ ਹੈ ਅਤੇ ਨਾਂ ਹੀ ਕੋਈ ਸੁਣਵਾਈ ਕੀਤੀ ਜਾ ਰਹੀ ਹੈ।’
- Advertisement -
ਇਸ ਸੰਬਧੀ ਜਦੋਂ ਪੱਤਰਕਾਰ ਨੇ ਟੈਂਡਰ ਕਾਰ ਨਾਲ ਗੱਲ ਕੀਤੀ ਤੇ ਉਨ੍ਹਾਂ ਨੇ ਕਿਹਾ ਕਿ ਕਣਕ ਦੀ ਲਿਫਟਿੰਗ ਦਾ ਕੰਮ ਬਦਸਤੂਰ ਜਾਰੀ ਹੈ ਜਲਦ ਹੀ ਇਕ ਹਫਤੇ ਦੇ ਅੰਦਰ ਸਾਰਾ ਮਾਲ ਚੁਕਵਾ ਲਿਆ ਜਾਵੇਗਾ।