ਮੁਹਾਲੀ : ਸੂਬੇ ਅੰਦਰ ਜਿਥੇ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ ਉਥੇ ਹੀ ਇਸ ਦੇ ਮਰੀਜ਼ ਠੀਕ ਵੀ ਹੋ ਰਹੇ ਹਨ । ਇਸੇ ਦੌਰਾਨ ਇਸ ਭੈੜੀ ਬਿਮਾਰੀ ਤੋ ਛੁਟਕਾਰਾ ਪਾ ਚੁਕੀ ਬੇਬੇ ਕੁਲਵੰਤ ਨਿਰਮਲ ਕੌਰ ਨੇ ਲੋਕਾਂ ਨੂੰ ਵਿਸ਼ੇਸ਼ ਅਪੀਲ ਕੀਤੀ ਹੈ । ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਰਕਾਰ ਅਤੇ ਡਾਕਟਰਾਂ ਦਾ ਸਹਿਯੋਗ ਦੇਣਾ ਚਾਹੀਦਾ ਹੈ ਅਤੇ ਜਾਰੀ ਹੁਕਮਾਂ ਦੀ ਉਲੰਘਣਾ ਨਹੀਂ ਕਰਨੀ ਚਾਹੀਦੀ ।
ਬੇਬੇ ਕੁਲਵੰਤ ਕੌਰ ਨੇ ਕਿਹਾ ਕਿ ਸਾਨੂੰ ਆਪਣੇ ਆਪ ਨੂੰ ਦ੍ਰਿੜ ਰੱਖਣਾ ਚਾਹੀਦਾ ਹੈ। ਦੱਸ ਦੇਈਏ ਕਿ ਬੇਬੇ ਕੁਲਵੰਤ ਨਿਰਮਲ ਕੌਰ ਮੁਹਾਲੀ ਦੇ ਹਸਪਤਾਲ ਵਿੱਚੋ ਤੰਦਰੁਸਤ ਹੋ ਕੇ ਗਏ ਸਨ। ਇਸ ਦੌਰਾਨ ਉਨ੍ਹਾਂ ਮੈਕਸ ਹਸਪਤਾਲ ਦੀ ਪੂਰੀ ਟੀਮ ਦਾ ਧੰਨਵਾਦ ਵੀ ਕੀਤਾ ਸੀ ।
ਕੋਰੋਨਾ ਬਿਮਾਰੀ ਤੋ ਜਿੱਤ ਪ੍ਰਾਪਤ ਕਰ ਚੁਕੀ ਬੇਬੇ ਕੁਲਵੰਤ ਨਿਰਮਲ ਕੌਰ ਦੀ ਲੋਕਾਂ ਨੂੰ ਵਿਸ਼ੇਸ਼ ਅਪੀਲ
Leave a Comment
Leave a Comment