ਪੰਜਾਬ ’ਚ 1 ਵਜੇ ਤੱਕ ਹੋਈ 32.66 ਫ਼ੀਸਦੀ ਵੋਟਿੰਗ, ਦੇਖੋ 13 ਹਲਕਿਆਂ ਦੇ ਹੁਣ ਤੱਕ ਦੇ ਅੰਕੜੇ

TeamGlobalPunjab
1 Min Read

ਚੰਡੀਗੜ੍ਹ: ਲੋਕ ਸਭਾ ਚੋਣਾਂ 2019 ਦੇ ਸੱਤਵੇਂ ਤੇ ਅਖੀਰਲੇ ਗੇੜ ਤਹਿਤ ਪੰਜਾਬ ‘ਚ ਵੋਟਿੰਗ ਜਾਰੀ ਹੈ। ਲੋਕਾਂ ਵਿਚ ਚੋਣਾਂ ਨੂੰ ਲੈ ਕੇ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਵੋਟਿੰਗ ਪ੍ਰਕਿਰਿਆ ਸਵੇਰੇ 7 ਵਜੇ ਸ਼ੁਰੂ ਹੋ ਗਈ ਸੀ ਤੇ ਹੁਣ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਪੰਜਾਬ ਵਿਚ ਕੁੱਲ 2,08,92,674 ਵੋਟਰ ਹਨ। ਜਿਨ੍ਹਾਂ ਵਿਚੋਂ 1,10,59, 828 ਪੁਰਸ਼ ਵੋਟਰ, 98,32,286 ਮਹਿਲਾ ਵੋਟਰ ਅਤੇ 560 ਤੀਜੇ ਲਿੰਗ ਦੇ ਵੋਟਰ ਸ਼ਾਮਲ ਹਨ। ਇਸਦੇ ਨਾਲ ਹੀ ਪੰਜਾਬ ਵਿਚ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨ ਵੋਟਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

ਮਿਲੀ ਜਾਣਕਾਰੀ ਮੁਤਾਬਕ, ਪੰਜਾਬ ਵਿਚ 1 ਵਜੇ ਤੱਕ 32.66 ਫ਼ੀਸਦੀ ਵੋਟਿੰਗ ਹੋ ਚੁੱਕੀ ਹੈ –

-ਗੁਰਦਾਸਪੁਰ ਵਿਚ 1 ਵਜੇ ਤੱਕ 37 ਫ਼ੀਸਦੀ ਵੋਟਿੰਗ,
-ਅੰਮ੍ਰਿਤਸਰ ’ਚ 27.31 ਫ਼ੀਸਦੀ
-ਖਡੂਰ ਸਾਹਿਬ ’ਚ 35.04 ਫ਼ੀਸਦੀ
-ਜਲੰਧਰ ’ਚ 36.44 ਫ਼ੀਸਦੀ
-ਹੁਸ਼ਿਆਰਪੁਰ ’ਚ 22.69 ਫ਼ੀਸਦੀ
-ਅਨੰਦਪੁਰ ਸਾਹਿਬ ’ਚ 37.15 ਫ਼ੀਸਦੀ
-ਲੁਧਿਆਣਾ ’ਚ 24.22 ਫ਼ੀ ਸਦੀ
-ਫ਼ਤਿਹਗੜ੍ਹ ਸਾਹਿਬ ’ਚ 34.71 ਫ਼ੀਸਦੀ
-ਫ਼ਰੀਦਕੋਟ ’ਚ 29.73 ਫ਼ੀਸਦੀ
-ਫਿਰੋਜ਼ਪੁਰ ’ਚ 34.19 ਫ਼ੀਸਦੀ
-ਬਠਿੰਡਾ ’ਚ 36.68 ਫ਼ੀਸਦੀ
-ਸੰਗਰੂਰ ’ਚ 38.59 ਫ਼ੀਸਦੀ
-ਪਟਿਆਲਾ ’ਚ 30.95 ਫ਼ੀਸਦੀ ਵੋਟਿੰਗ

 

Share This Article
Leave a Comment