ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਦੇ ਸਪੀਕਰ ਰਾਜ ਚੌਹਾਨ ਦਾ ਹੋਇਆ ਸਨਮਾਨ

TeamGlobalPunjab
1 Min Read

ਸਰੀ : ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਦੇ ਪੰਜਾਬੀ ਮੂਲ ਦੇ ਸਪੀਕਰ ਰਾਜ ਚੌਹਾਨ ਦਾ ਪ੍ਰੋਗਰੈਸਿਵ ਇੰਟਰਕਲਚਰਲ ਕਮਿਊਨਿਟੀ ਸਰਵਿਸਜ਼ ਸੋਸਾਇਟੀ ਵੱਲੋਂ ‘ਕਮਿਊਨਿਟੀ ਆਈਕਨ ਐਵਾਰਡ’ ਅਤੇ ਪ੍ਰਸ਼ੰਸਾ ਪੱਤਰ ਨਾਲ ਸਨਮਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ 2019 ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਤ ਬਣਾਇਆ ਗਿਆ ਇੱਕ ਵਿਸ਼ੇਸ਼ ਯਾਦਗਾਰੀ ਸਿੱਕਾ ਵੀ ਭੇਂਟ ਕੀਤਾ ਗਿਆ।

‘ਪਿਕਸ’ ਸੋਸਾਇਟੀ ਦੇ ਪ੍ਰਧਾਨ ਤੇ ਸੀਈਓ ਸਤਬੀਰ ਚੀਮਾ ਨੇ ਕਿਹਾ ਕਿ ਰਾਜ ਚੌਹਾਨ ਲੰਬਾ ਸਮਾਂ ਕਮਿਊਨਿਟੀ ਲੀਡਰ ਤੇ ਰੋਲ ਮਾਡਲ ਰਹੇ, ਜਿਨ੍ਹਾਂ ਨੇ ਕੈਨੇਡੀਅਨ ਫਾਰਮ ਵਰਕਰਜ਼ ਯੂਨੀਅਨ (ਸੀਐਫਯੂ) ਦਾ ਪ੍ਰਧਾਨ ਬਣ ਕੇ 40 ਸਾਲ ਤੋਂ ਵੱਧ ਸਮਾਂ ਖੇਤ ਮਜ਼ਦੂਰਾਂ ਦੇ ਹੱਕਾਂ ਦੀ ਲੜਾਈ ਲੜੀ।

ਇਸ ਮੌਕੇ ਸੰਬੋਧਨ ਕਰਦਿਆਂ ਬੀ.ਸੀ. ਵਿਧਾਨ ਸਭਾ ਦੇ ਸਪੀਕਰ ਰਾਜ ਚੌਹਾਨ ਨੇ ਕਿਹਾ ਕਿ ਉਨ੍ਹਾਂ ਨੇ ਨਸਲਵਾਦ ਵਿਰੁੱਧ ਲੰਬੀ ਲੜਾਈ ਲੜੀ, ਜੋ ਕਿ ਹੁਣ ਵੀ ਜਾਰੀ ਹੈ। ਉਨ੍ਹਾਂ ਕਿਹਾ ਕਿ ਪਿਕਸ ਸੋਸਾਇਟੀ ਦਾ ਮਕਸਦ ਇੱਕ ਅਜਿਹਾ ਸਮਾਜ ਬਣਾਉਣਾ ਹੈ, ਜਿਸ ਵਿੱਚ ਸਾਰੇ ਸੱਭਿਆਚਾਰ ਦੇ ਲੋਕਾਂ ਦਾ ਸਤਿਕਾਰ ਹੋਵੇ।

Share this Article
Leave a comment