ਸਿਓਲ: ਦੱਖਣੀ ਕੋਰੀਆ ਵਿੱਚ ਕੋਰੋਨਾਵਾਇਰਸ ਦਾ ਕਹਿਰ ਵਧ ਦਾ ਜਾ ਰਿਹਾ ਹੈ। ਚੀਨ ਦੇ ਬਾਅਦ ਦੁਨੀਆ ਦਾ ਇਹ ਦੂਜਾ ਸਭ ਤੋਂ ਵੱਡਾ ਕੇਂਦਰ ਬਣ ਗਿਆ ਹੈ। ਦੇਸ਼ ਵਿੱਚ ਕੋਰੋਨਾਵਾਇਰਸ ਦੇ ਹਾਲੇ ਤੱਕ ਕੁੱਲ 763 ਕੇਸ ਦਰਜ ਹੋ ਚੁੱਕੇ ਹਨ। ਦੇਸ਼ ਨੇ ਕੋਰੋਨੋਵਾਇਰਸ ਮਾਮਲਿਆਂ ਦੀ ਗਿਣਤੀ ਵਿੱਚ ਤੇਜੀ ਨਾਲ ਵਾਧਾ ਹੋਇਆ ਹੈ। ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ 700 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ।
ਦੱਖਣ ਸ਼ਹਿਰ ਵਿੱਚ ਇੱਕ ਧਾਰਮਿਕ ਭਾਈਚਾਰੇ ਤੋਂ ਇਹ ਸੰਕਰਮਣ ਤੇਜੀ ਨਾਲ ਫੈਲਿਆ ਹੈ। ਐਤਵਾਰ ਨੂੰ ਦੱਖਣ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ-ਇਨ (Moon Jae-in) ਨੇ ਕੋਰੋਨਾ ਨੂੰ ਲੈ ਕੇ ਦੇਸ਼ ਵਿੱਚ ਅਲਰਟ ਜਾਰੀ ਕਰ ਦਿੱਤਾ। ਮੂਨ ਨੇ ਕਿਹਾ ਕਿ ਸੰਕਰਮਣ ਦੀ ਸੰਖਿਆ ਵਿੱਚ ਅਚਾਨਕ ਵਾਧਾ ਹੋਇਆ ਹੈ। ਮੂਨ ਨੇ ਆਪਣੀ ਕੈਬੀਨਟ ਦੀ ਬੈਠਕ ਤੋਂ ਬਾਅਦ ਇਹ ਐਲਾਨ ਕੀਤਾ।
ਦੱਖਣ ਕੋਰੀਆ ਵਿੱਚ ਐਤਵਾਰ ਨੂੰ ਕੋਰੋਨਾ ਕਾਰਨ ਦੋ ਹੋਰ ਮੌਤਾਂ ਦੀ ਪੁਸ਼ਟੀ ਕੀਤੀ ਹੈ। ਐਤਵਾਰ ਨੂੰ ਕੋਰੋਨਾਵਾਇਰਸ ਦੇ 123 ਨਵੇਂ ਮਾਮਲੇ ਸਾਹਮਣੇ ਆਏ ਸਨ। ਕੋਰੀਆ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਦੱਖਣ ਸ਼ਹਿਰ ਡੁਏਗੂ ਵਿੱਚ ਸ਼ਿਨਚੋਨਜੀ ਗਿਰਜਾ ਘਰ ਆਫ ਜੀਸਸ ਨਵੇਂ ਸੰਕਰਮਣਾਂ ਵਿੱਚ 75 ਲੋਕ ਸ਼ਾਮਲ ਹਨ।
ਗਿਰਜਾ ਘਰ ਦੇ ਅਣਗਿਣਤ ਮੈਂਬਰ ਹੁਣ ਸੰਕਰਮਿਤ ਹੋ ਚੁੱਕੇ ਹਨ, ਜਿਸ ਦੀ ਸ਼ੁਰੂਆਤ 61 ਸਾਲਾ ਦੀ ਮਹਿਲਾ ਤੋਂ ਹੋਈ ਸੀ। 25 ਲੱਖ ਦੀ ਆਬਾਦੀ ਦੇ ਨਾਲ ਦੱਖਣੀ ਕੋਰੀਆ ਦਾ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਚੌਥਾ ਸਭ ਤੋਂ ਵੱਡਾ ਸ਼ਹਿਰ ਹੈ। ਇਸ ਸ਼ਹਿਰ ਵਿੱਚ ਕੋਰੋਨਾ ਨਾਲ ਪ੍ਰਭਾਵਿਤ ਕੁੱਲ ਗਿਣਤੀ 247 ਹੋ ਗਈ ਹੈ।