ਚੰਡੀਗੜ੍ਹ ਪ੍ਰਸ਼ਾਸਨ ਨੇ ਪ੍ਰਾਈਵੇਟ ਲੈਬ ‘ਚ ਕੋਵਿਡ-19 ਟੈਸਟ ਦੇ ਰੇਟ ਕੀਤੇ ਤੈਅ

TeamGlobalPunjab
1 Min Read

ਚੰਡੀਗੜ੍ਹ: ਸ਼ਹਿਰ ਦੀ ਪ੍ਰਾਈਵੇਟ ਲੈਬ ‘ਚ ਕੋਰੋਨਾ ਟੈਸਟਿੰਗ ਦੇ ਰੇਟ ਤੈਅ ਕਰ ਦਿੱਤੇ ਗਏ ਹਨ। ਚੰਡੀਗੜ੍ਹ ਪ੍ਰਸ਼ਾਸਨ ਨੇ ਸੋਮਵਾਰ ਨੂੰ ਪ੍ਰਾਈਵੇਟ ਲੈਬ ‘ਚ ਟੈਸਟ ਦਾ ਰੇਟ ਤੈਅ ਕਰਕੇ ਦੋ ਹਜ਼ਾਰ ਰੁਪਏ ਕਰ ਦਿੱਤਾ ਹੈ। ਸੋਮਵਾਰ ਨੂੰ ਐਡਵਾਈਜ਼ਰ ਮਨੋਜ ਪਰਿਦਾ, ਪ੍ਰਿੰਸੀਪਲ ਸੈਕਰੇਟਰੀ ਹੈਲਥ ਅਰੁਣ ਕੁਮਾਰ ਗੁਪਤਾ ਅਤੇ ਐਸਆਰਐਲ ਡਾਇਗਨੋਸਟਿਕਸ ਲੈਬੋਰੇਟਰੀ ਦੇ ਪ੍ਰਤੀਨਿਧੀਆਂ ਵਿਚਾਲੇ ਬੈਠਕ ਹੋਈ ਜਿਸ ਵਿੱਚ ਇਹ ਫ਼ੈਸਲਾ ਲਿਆ ਗਿਆ।

ਹੁਣ ਸ਼ਹਿਰ ਦੀ ਕੋਈ ਵੀ ਪ੍ਰਾਈਵੇਟ ਲੈਬ ਮਰੀਜ਼ ਤੋਂ ਕੋਰੋਨਾ ਟੈਸਟਿੰਗ ਲਈ ਓਵਰਚਾਰਜਿੰਗ ਨਹੀਂ ਕਰ ਸਕੇਗੀ। ਦੇਸ਼ ਦੇ ਕਈ ਰਾਜਾਂ ‘ਚ ਪਹਿਲਾਂ ਤੋਂ ਹੀ ਪ੍ਰਾਈੇਵੇਟ ਲੈਬ ਵਿੱਚ ਕੋਰੋਨਾ ਟੈਸਟਿੰਗ ਲਈ ਰੇਟ ਤੈਅ ਕੀਤੇ ਜਾ ਚੁੱਕੇ ਹਨ। ਲਗਾਤਾਰ ਚੰਡੀਗੜ੍ਹ ‘ਚ ਕੋਰੋਨਾ ਟੈਸਟਿੰਗ ਦੇ ਨਾਮ ‘ਤੇ ਪ੍ਰਾਈਵੇਟ ਲੈਬ ਵੱਲੋਂ ਲੁੱਟ ਦੇ ਮਾਮਲੇ ਸਾਹਮਣੇ ਆ ਰਹੇ ਸੀ। ਜਿਸ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਦੀ ਪ੍ਰਾਈਵੇਟ ਲੈਬ ਐਸਆਰਐਲ ਲਈ ਕੋਰੋਨਾ ਟੈਸਟਿੰਗ ਦਾ ਰੇਟ ਤੈਅ ਕਰ ਦਿੱਤਾ ਹੈ। ਸ਼ਹਿਰ ‘ਚ ਸਿਰਫ ਇੱਕ ਹੀ ਪ੍ਰਾਈਵੇਟ ਲੈਬ ਹੈ, ਜਿਸ ਨੂੰ ਆਈਸੀਐਮਆਰ ਤੋਂ ਕੋਰੋਨਾ ਟੈਸਟਿੰਗ ਦੀ ਮਨਜ਼ੂਰੀ ਹੈ।

ਦਸ ਦਈਏ ਸ਼ਹਿਰ ਵਿੱਚ ਪ੍ਰਾਈਵੇਟ ਲੈਬ ਵਿੱਚ ਕੋਰੋਨਾ ਟੈਸਟਿੰਗ ਦੇ ਪਹਿਲਾਂ ਰੇਟ ਤੈਅ ਨਹੀਂ ਸਨ। ਜਿਸ ਦੇ ਚਲਦੇ ਸ਼ਹਿਰ ਵਿੱਚ ਕੋਰੋਨਾ ਟੈਸਟਿੰਗ ਲਈ ਹੁਣ ਤੱਕ 4500 ਰੁਪਏ ਤੱਕ ਵਸੂਲੇ ਜਾ ਰਹੇ ਸਨ ਪਰ ਹੁਣ ਰੇਟ ਤੈਅ ਹੋ ਜਾਣ ਨਾਲ ਆਮ ਲੋਕਾਂ ਨੂੰ ਵੀ ਰਾਹਤ ਮਿਲੇਗੀ।

Share this Article
Leave a comment