ਦੱਖਣੀ ਅਫਰੀਕਾ ‘ਚ ਨਿਰਮਾਣ ਅਧੀਨ ਮੰਦਰ ਢਹਿ- ਢੇਰੀ; ਦੋ ਦੀ ਮੌਤ

Global Team
2 Min Read

ਡਰਬਨ: ਦੱਖਣੀ ਅਫਰੀਕਾ ਦੇ ਡਰਬਨ ਦੇ ਉੱਤਰ ਵਿੱਚ ਸਥਿਤ ਰੈੱਡਕਲਿਫ ਖੇਤਰ ਵਿੱਚ ਇੱਕ ਚਾਰ ਮੰਜ਼ਿਲਾ ਮੰਦਰ ਢਹਿ ਜਾਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਮਲਬੇ ਹੇਠ ਫਸੇ ਕਈ ਲੋਕਾਂ ਨੂੰ ਲੱਭਣ ਲਈ ਬਚਾਅ ਕਾਰਜ ਜਾਰੀ ਹਨ। ਇਹ ਘਟਨਾ ਬੀਤੇ ਕੱਲ੍ਹ ਵਾਪਰੀ। ਮੁਸ਼ਕਲ ਹਾਲਾਤਾਂ ਦੇ ਵਿਚਕਾਰ ਮਲਬੇ ਵਿੱਚੋਂ ਧਿਆਨ ਨਾਲ ਖੁਦਾਈ ਕਰਕੇ ਬਚੇ ਲੋਕਾਂ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਮੀਡੀਆ ਰਿਪੋਰਟਸ ਮੁਤਾਬਿਕ ਪਹਿਲੀ ਮੌਤ ਮੰਦਰ ਦੀ ਛੱਤ ‘ਤੇ ਕੰਕਰੀਟ ਪਾ ਰਹੇ ਇੱਕ ਮਜ਼ਦੂਰ ਦੀ ਹੋਈ । ਜਿਵੇਂ ਹੀ ਕੰਕਰੀਟ ਪਾਇਆ ਗਿਆ, ਪੂਰੀ ਇਮਾਰਤ ਢਹਿ ਗਈ ਅਤੇ ਬਹੁਤ ਸਾਰੇ ਲੋਕ ਇਸ ਹੇਠਾਂ ਦੱਬ ਗਏ। ਮੰਦਰ ਢਹਿਣ ਨਾਲ ਇੱਕ 54 ਸਾਲਾ ਸ਼ਰਧਾਲੂ ਦੀ ਵੀ ਮੌਤ ਹੋ ਗਈ। ਉਹ ਆਪਣੇ ਪਰਿਵਾਰ ਨਾਲ ਮੰਦਰ ਪਹੁੰਚਿਆ ਸੀ। ਪਰ ਘਟਨਾ ਦੀ ਜਾਣਕਾਰੀ ਮਿਲਦੇ ਹੀ, ਉਹ ਤੇਜ਼ੀ ਨਾਲ ਮੰਦਰ ਵਾਲੀ ਢਲਾਣ ‘ਤੇ ਤੇਜ਼ੀ ਨਾਲ ਚੜਨ ਲੱਗਾ ਅਤੇ ਮੌਕੇ ‘ਤੇ ਉਸਨੂੰ ਦਿਲ ਦਾ ਦੌਰਾ ਪੈ ਗਿਆ।

ਇਸ ਮੰਦਿਰ ਦਾ ਨਾਮ ਅਹੋਬਿਲਮ ਮੰਦਿਰ ਆਫ਼ ਪ੍ਰੋਟੈਕਸ਼ਨ ਸੀ। ਇਹ ਮੰਦਰ ਇੱਕ ਗੁਫਾ ਵਾਂਗ ਬਣਾਇਆ ਜਾ ਰਿਹਾ ਸੀ। ਗੁਫਾ ਵਰਗਾ ਦਿੱਖ ਬਣਾਉਣ ਲਈ ਭਾਰਤ ਤੋਂ ਆਯਾਤ ਕੀਤੇ ਪੱਥਰ ਅਤੇ ਖੁਦਾਈ ਕੀਤੇ ਪੱਥਰਾਂ ਦੀ ਵਰਤੋਂ ਕੀਤੀ ਗਈ ਸੀ। ਇਨ੍ਹਾਂ ਪੱਥਰਾਂ ਨੂੰ ਪਹਿਲੀ ਮੰਜ਼ਿਲ ‘ਤੇ ਚਿਪਕਾਇਆ ਜਾ ਰਿਹਾ ਸੀ। ਉਸਾਰੀ ਦਾ ਕੰਮ ਲਗਭਗ ਦੋ ਸਾਲ ਪਹਿਲਾਂ ਸ਼ੁਰੂ ਹੋਇਆ ਸੀ।

ਫਿਲਹਾਲ ਕਈ ਲੋਕਾਂ ਦੇ ਅਜੇ ਵੀ ਮਲਬੇ ਹੇਠ ਦੱਬੇ ਹੋਣ ਦਾ ਖਦਸ਼ਾ ਹੈ। ਮਲਬੇ ਹੇਠ ਕਿੰਨੇ ਲੋਕ ਫਸੇ ਹੋਏ ਹਨ ਇਸ ਗੱਲ ਦੀ ਸਪਸ਼ਟ ਜਾਣਕਾਰੀ ਨਹੀਂ ਮਿਲ ਪਾਈ ਹੈ , ਪਰ ਬਚਾਅ ਕਰਮਚਾਰੀ ਉਨ੍ਹਾਂ ਨੂੰ ਬਚਾਉਣ ਲਈ ਕੰਮ ਕਰ ਰਹੇ ਹਨ।ਈਥੇਕਵਿਨੀ (ਪਹਿਲਾਂ ਡਰਬਨ) ਨਗਰਪਾਲਿਕਾ ਨੇ ਕਿਹਾ ਕਿ ਮੰਦਰ ਲਈ ਕੋਈ ਇਮਾਰਤੀ ਯੋਜਨਾ ਮਨਜ਼ੂਰ ਨਹੀਂ ਕੀਤੀ ਗਈ ਸੀ ਅਤੇ ਇਹ ਗੈਰ-ਕਾਨੂੰਨੀ ਢੰਗ ਨਾਲ ਬਣਾਇਆ ਜਾ ਰਿਹਾ ਸੀ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment