ਮੋਗਾ : ਫਿਲਮ ਅਦਾਕਾਰ ਸੋਨੂੰ ਸੂਦ ਦੀ ਮੋਗਾ ਰਿਹਾਇਸ਼ ਇਸ ਸਮੇਂ ਚਰਚਾ ਦਾ ਕੇਂਦਰ ਬਣੀ ਹੋਈ ਹੈ। ਖ਼ਬਰ ਹੈ ਕਿ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਦਾਕਾਰ ਸੋਨੂੰ ਸੂਦ ਦੀ ਰਿਹਾਇਸ਼ ‘ਤੇ ਪੁੱਜ ਰਹੇ ਹਨ, ਜਿਸ ਦੇ ਚਲਦਿਆਂ ਸੁਰੱਖਿਆ ਕਰਮੀ ਅਤੇ ਹੋਰ ਅਮਲਾ ਘਰ ਦੇ ਬਾਹਰ ਤਾਇਨਾਤ ਹੈ।
ਸੋਨੂੰ ਸੂਦ ਦੇ ਘਰ ਦੇ ਬਾਹਰ ਸਵੇਰ ਤੋਂ ਹਲਚਲ ਦੇਖੀ ਜਾ ਰਹੀ ਹੈ।ਸ਼ਨੀਵਾਰ ਸਵੇਰੇ ਪਹਿਲਾਂ ਉਨ੍ਹਾਂ ਦੇ ਘਰ ਫਾਇਰ ਬ੍ਰਿਗੇਡ ਦੀ ਗੱਡੀ ਅਤੇ ਪੁਲਿਸ ਅਧਿਕਾਰੀ ਪਹੁੰਚੇ ਸਨ। ਹੁਣ ਕੁਝ ਸੀਨੀਅਰ ਪੁਲਿਸ ਅਧਿਕਾਰੀ ਮੌਜੂਦ ਹਨ। ਚਰਚਾ ਹੈ ਕਿ ਨਵਜੋਤ ਸਿੱਧੂ ਕਿਸੇ ਵੇਲੇ ਵੀ ਉਨ੍ਹਾਂ ਦੇ ਘਰ ਪਹੁੰਚ ਸਕਦੇ ਹਨ। ਹਾਲਾਂਕਿ ਇਸ ਦੀ ਅਧਿਕਾਰਿਤ ਤੌਰ ’ਤੇ ਪੁਸ਼ਟੀ ਕੋਈ ਵੀ ਅਧਿਕਾਰੀ ਨਹੀਂ ਕਰ ਰਿਹਾ।
ਦੱਸਿਆ ਜਾ ਰਿਹਾ ਹੈ ਕਿ ਸੋਨੂੰ ਸੂਦ ਵੀ ਆਪਣੀ ਰਿਹਾਇਸ਼ ’ਤੇ ਹੀ ਹਨ ਅਤੇ ਮੀਡੀਆ ਨੂੰ ਐਂਟਰੀ ਨਹੀਂ ਦਿੱਤੀ ਜਾ ਰਹੀ।
ਜ਼ਿਕਰਯੋਗ ਹੈ ਕਿ ਕੱਲ੍ਹ ਚੰਡੀਗਡ਼੍ਹ ਦੇ ਇਕ ਹੋਟਲ ਵਿਚ ਸੋਨੂੰ ਸੂਦ ਅਤੇ ਸੀਐਮ ਚੰਨੀ ਦੀ ਕਈ ਘੰਟੇ ਲੰਬੀ ਮੀਟਿੰਗ ਚੱਲੀ ਸੀ। ਮੰਨਿਆ ਜਾ ਰਿਹਾ ਹੈ ਕਿ ਸੋਨੂੰ ਸੂਦ ਕਾਂਗਰਸ ‘ਚ ਸ਼ਾਮਲ ਹੋ ਸਕਦੇ ਹਨ। ਹਲਾਂਕਿ ਇਸ ਬਾਰੇ ਨਾ ਤਾਂ ਕਾਂਗਰਸੀ ਆਗੂ ਅਤੇ ਨਾ ਹੀ ਅਦਾਕਾਰ ਕੁਝ ਕਹਿ ਰਹੇ ਹਨ।